ਪੰਜਾਬ ਦੇ ਲੋਕਾਂ ਨੂੰ ਲੱਗੇਗਾ ਤਗੜਾ ਝਟਕਾ, ਹੁਣ ਬੱਸ ਦਾ ਸਫਰ ਢਿੱਲੀ ਕਰੇਗਾ ਜੇਬ

Saturday, Oct 13, 2018 - 03:58 PM (IST)

ਪਟਿਆਲਾ— ਮਹਿੰਗੇ ਪੈਟਰੋਲ-ਡੀਜ਼ਲ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਜਲਦ ਹੀ ਇਕ ਹੋਰ ਝਟਕਾ ਲੱਗਣ ਵਾਲਾ ਹੈ। ਹੁਣ ਲੋਕਾਂ ਨੂੰ ਬੱਸ ਦਾ ਸਫਰ ਵੀ ਮਹਿੰਗਾ ਪਵੇਗਾ। ਜਾਣਕਾਰੀ ਮੁਤਾਬਕ, ਪੀ. ਆਰ. ਟੀ. ਸੀ. ਨੇ ਸਰਕਾਰ ਨੂੰ ਬੱਸ ਕਿਰਾਏ ਪੰਜ ਪੈਸੇ ਪ੍ਰਤੀ ਕਿਲੋਮੀਟਰ ਵਧਾਉਣ ਦੀ ਮੰਗ ਭੇਜੀ ਹੈ। ਮਹੀਨਾਂ ਪਹਿਲਾਂ 11 ਸਤੰਬਰ ਨੂੰ ਪੀ. ਆਰ. ਟੀ. ਸੀ. ਨੇ ਪ੍ਰਤੀ ਕਿਲੋਮੀਟਰ ਪਿੱਛੇ ਬੱਸ ਕਿਰਾਇਆਂ 'ਚ ਤਿੰਨ ਪੈਸੇ ਦਾ ਵਾਧਾ ਕਰਨ ਦੀ ਮੰਗ ਕੀਤੀ ਸੀ। ਪੀ. ਆਰ. ਟੀ. ਸੀ. ਦਾ ਤਰਕ ਸੀ ਕਿ 1 ਜੂਨ 2018 ਨੂੰ ਜਦੋਂ ਕਿਰਾਏ 'ਚ ਛੇ ਪੈਸੇ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਸੀ, ਉਦੋਂ ਡੀਜ਼ਲ ਦੀ ਕੀਮਤ 68.46 ਰੁਪਏ ਲਿਟਰ ਸੀ, ਜੋ 11 ਸਤੰਬਰ ਤਕ 72.68 ਰੁਪਏ ਹੋ ਗਈ ਅਤੇ ਡੀਜ਼ਲ 'ਤੇ ਰੋਜ਼ਾਨਾ ਤਕਰੀਬਨ ਪੌਣੇ ਚਾਰ ਲੱਖ ਰੁਪਏ ਵਾਧੂ ਖਰਚ ਕਰਨੇ ਪੈ ਰਹੇ ਹਨ।

ਹੁਣ ਤਰਕ 'ਚ ਕਿਹਾ ਗਿਆ ਹੈ ਕਿ ਡੀਜ਼ਲ ਦੀ ਕੀਮਤ ਵਧ ਕੇ ਤਕਰੀਬਨ 75 ਰੁਪਏ ਲਿਟਰ ਹੋ ਗਈ ਹੈ, ਜੋ ਇਕ ਜੂਨ ਨਾਲੋਂ 6.54 ਰੁਪਏ ਅਤੇ 11 ਸਤੰਬਰ ਨਾਲੋਂ ਤਕਰੀਬਨ ਦੋ ਰੁਪਏ ਲਿਟਰ ਜ਼ਿਆਦਾ ਹੈ।ਇਸ ਕਰਕੇ ਕਿਰਾਇਆ ਵੀ 5 ਪੈਸੇ ਕਿਲੋਮੀਟਰ ਵਧਾਇਆ ਜਾਵੇ, ਕਿਉਂਕਿ ਪਹਿਲੀ ਜੂਨ ਦੇ ਮੁਕਾਬਲੇ ਕਾਰਪੋਰੇਸ਼ਨ ਨੂੰ ਡੀਜ਼ਲ ਦੀ ਖਰੀਦ 'ਤੇ ਰੋਜ਼ਾਨਾ ਤਕਰੀਬਨ 6 ਲੱਖ ਰੁਪਏ ਵਾਧੂ ਖਰਚ ਝੱਲਣਾ ਪੈ ਰਿਹਾ ਹੈ।ਉੱਥੇ ਹੀ, ਜੇਕਰ ਸਰਕਾਰ ਪੀ. ਆਰ. ਟੀ. ਸੀ. ਦੀ ਮੰਗ ਮੰਨਦੀ ਹੈ, ਤਾਂ ਆਮ ਕਿਰਾਇਆ 1.15 ਰੁਪਏ ਪ੍ਰਤੀ ਕਿਲੋਮੀਟਰ ਹੋ ਜਾਵੇਗਾ।ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਸ ਸਾਲ ਪਹਿਲੀ ਜੂਨ ਨੂੰ ਬੱਸਾਂ ਦੇ ਕਿਰਾਏ 'ਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਸੀ। ਉਦੋਂ ਆਮ ਕਿਰਾਇਆ 1.04 ਰੁਪਏ ਤੋਂ ਵਧ ਕੇ 1.10 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਸੀ।


Related News