30 ਨੂੰ ਬਰਗਾੜੀ ਵਿਖੇ ਪਾਰਟੀ ਦੀ ਹੋਣ ਵਾਲੀ ਇਕੱਤਰਤਾ ਹੁਣ 2 ਨਵੰਬਰ ਨੂੰ ਹੋਵੇਗੀ : ਟਿਵਾਣਾ
Wednesday, Oct 27, 2021 - 09:19 PM (IST)

ਜੈਤੋ (ਰਘੂਨਦੰਨ)- ਬੀਤੇ ਕੱਲ ਜੋ ਪਾਰਟੀ ਦੀ ਪੀ. ਏ. ਸੀ, ਅਗੈਜੈਕਟਿਵ ਮੈਂਬਰ, ਜ਼ਿਲਾ ਪ੍ਰਧਾਨਾਂ, ਯੂਥ ਸ਼੍ਰੋਮਣੀ ਅਕਾਲੀ ਦਲ (ਅ) ਤੇ ਕਿਸਾਨ ਵਿੰਗ ਦੇ ਸੈਂਟਰਲ ਆਗੂਆਂ ਦੀ ਅਹਿਮ ਇਕੱਤਰਤਾ 30 ਅਕਤੂਬਰ ਨੂੰ ਬਰਗਾੜੀ ਵਿਖੇ ਕਰਨ ਸਬੰਧੀ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਸੀ, ਉਹ 31 ਅਕਤੂਬਰ ਨੂੰ ਦਿੱਲੀ ਵਿਖੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਮਨਾਈ ਜਾ ਰਹੀ ਬਰਸੀ ਨੂੰ ਮੁੱਖ ਰੱਖ ਕੇ ਇਸ ਮੀਟਿੰਗ ਦੀ 30 ਅਕਤੂਬਰ ਦੀ ਬਜਾਏ ਹੁਣ 2 ਨਵੰਬਰ ਤਬਦੀਲੀ ਕੀਤੀ ਜਾਂਦੀ ਹੈ , ਜੋ ਦਸਵੀਂ ਪਾਤਸਾਹੀ ਗੁਰਦੁਆਰਾ ਬਰਗਾੜੀ ਵਿਖੇ 1 ਵਜੇ ਹੋਵੇਗੀ।
ਇਹ ਜਾਣਕਾਰੀ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਪਾਰਟੀ ਦਫ਼ਤਰ ਤੋ ਪਾਰਟੀ ਮੀਟਿੰਗ ਦੀ ਤਬਦੀਲੀ ਸਬੰਧੀ ਦਿੱਤੀ । ਟਿਵਾਣਾ ਨੇ ਸਮੁੱਚੀ ਪਾਰਟੀ ਅਹੁਦੇਦਾਰਾਂ, ਵਰਕਰਾਂ, ਸਮਰਥਕਾਂ ਤੇ ਸਿੱਖ ਕੌਮ ਨੂੰ ਕੌਮੀ ਸ਼ਹੀਦਾਂ ਦੀ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 31 ਅਕਤੂਬਰ ਨੂੰ ਹੋਣ ਵਾਲੀ ਅਰਦਾਸ ਵਿਚ ਸ਼ਮੂਲੀਅਤ ਕਰਨ ਦੀ ਵੀ ਪਾਰਟੀ ਬਿਨਾਂ ਤੇ ਜ਼ੋਰਦਾਰ ਅਪੀਲ ਵੀ ਕੀਤੀ।