ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ, ਪੰਜਾਬ ਭਰ 'ਚ ਹੋ ਗਿਆ ਵੱਡਾ ਐਲਾਨ
Wednesday, Dec 18, 2024 - 10:54 AM (IST)
ਝਬਾਲ(ਨਰਿੰਦਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬੀੜ ਬਾਬਾ ਬੁੱਢਾ ਸਾਹਿਬ ਜੀ ਮੀਟਿੰਗ ਗੁਰਦੁਆਰਾ ਬਾਬਾ ਸਿਧਾਣਾ ਜੀ ਦੇ ਸਥਾਨ ਵਿਖੇ ਜੋਨ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਂਵਾਲ, ਬਲਜੀਤ ਸਿੰਘ ਝਬਾਲ ਅਤੇ ਵੀਰ ਸਿੰਘ ਕੋਟ ਦੀ ਅਗਵਾਈ ਹੇਠ ਹੋਈ। ਜਿੱਥੇ ਜ਼ਿਲ੍ਹਾ ਮੀਤ ਪ੍ਰਧਾਨ ਜਰਨੈਲ ਸਿੰਘ ਨੂੰਰਦੀ ਵਿਸ਼ੇਸ ਤੌਰ ’ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ ਨੇ ਕਿਹਾ ਕਿ ਫਰਵਰੀ 13 ਤੋਂ ਕਿਸਾਨ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਸ਼ੁਰੂ ਦਿੱਲੀ ਅੰਦੋਲਨ 2 ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਿਸਥਾਨ) ਬਾਰਡਰਾਂ ’ਤੇ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ 'ਚ ਧਮਾਕੇ ਮਗਰੋਂ ਬੋਲਿਆ ਗੈਂਗਸਟਰ, ਇਹ ਤਾਂ ਟ੍ਰੇਲਰ...ਸਾਂਭ ਲਓ ਪਰਿਵਾਰ
ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਤਿੱਖਾ ਕਰਦੇ ਹੋਏ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ 18 ਦਸੰਬਰ ਯਾਨੀ ਅੱਜ ਨੂੰ ਪੰਜਾਬ ਵਿਚ ਰੇਲਾਂ ਚੱਕਾ ਜਾਮ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਭਰ ਦੇ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਸੀਤ ਲਹਿਰ ਦਾ ਕਹਿਰ! 6 ਜ਼ਿਲ੍ਹਿਆਂ 'ਚ ਰਹੇਗੀ ਸੰਘਣੀ ਧੁੰਦ
ਇਸ ਮੌਕੇ ਕਰਨਬੀਰ ਸਿੰਘ ਛਿਛਰੇਵਾਲ, ਰਾਮ ਸਿੰਘ ਕੋਟ, ਜਸਬੀਰ ਸਿੰਘ, ਰੇਸ਼ਮ ਸਿੰਘ ਨਿੱਕਾ ਕੋਟ, ਗੁਰਬੀਰ ਸਿੰਘ ਮੀਰਪੁਰ, ਬਾਜ ਸਿੰਘ ਬੁਰਜ, ਅਮਰੀਕ ਸਿੰਘ, ਬਲਵਿੰਦਰ ਸਿੰਘ ਝਬਾਲ, ਕਰਨਬੀਰ ਸਿੰਘ ਛਿਛਰੇਵਾਲ, ਜਰਨੈਲ ਸਿੰਘ, ਸਵਿੰਦਰ ਸਿੰਘ ਕਾਜੀਕੋਟ, ਵਿਕਰਮ ਸਿੰਘ ਨੂਰਦੀ, ਕੁਲਦੀਪ ਸਿੰਘ ਮੱਤੇਵਾਲ, ਸਵਿੰਦਰ ਸਿੰਘ ਭੋਜੀਆਂ, ਕਸ਼ਮੀਰ ਸਿੰਘ, ਗੁਰਮੀਤ ਸਿੰਘ ਆਦਿ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ- ਅਸਲਾ ਧਾਰਕਾਂ ਲਈ ਅਹਿਮ ਖ਼ਬਰ, 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਰੱਦ ਹੋਵੇਗੇ ਲਾਇਸੈਂਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8