ਜਲੰਧਰ ਵਿਖੇ ਨਿਊ ਗਣਪਤੀ ਜਿਊਲਰ ਦਾ ਮਾਲਕ ਸੌਰਭ ਖੰਨਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Sunday, Dec 10, 2023 - 06:30 PM (IST)

ਜਲੰਧਰ ਵਿਖੇ ਨਿਊ ਗਣਪਤੀ ਜਿਊਲਰ ਦਾ ਮਾਲਕ ਸੌਰਭ ਖੰਨਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਜਲੰਧਰ (ਵਰੁਣ)- ਜਲੰਧਰ ਦੇ ਕੰਪਨੀ ਬਾਗ ਚੌਂਕ ਨੇੜੇ ਸਥਿਤ ਨਿਊ ਗਣਪਤੀ ਜਿਊਲਰ ਦੇ ਮਾਲਕ ਸੌਰਭ ਖੰਨਾ ਨੂੰ ਥਾਣਾ ਨੰਬਰ 4 ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਸੌਰਭ 'ਤੇ ਇਕ ਬਾਈਕ ਸੇਲ-ਪਰਚੇਸ ਦੀ ਦੁਕਾਨ ਵਿਚ ਜਾ ਕੇ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਗ੍ਰਿਫ਼ਤਾਰੀ ਦੀ ਪੁਸ਼ਟੀ ਐੱਸ. ਐੱਚ. ਓ. ਵੱਲੋਂ ਕੀਤੀ ਗਈ ਹੈ। ਪੁਲਸ ਨੇ ਸੌਰਭ ਅਤੇ ਉਸ ਦੇ ਸਾਥੀਆਂ 'ਤੇ ਆਈ. ਪੀ. ਸੀ. ਦੀ ਧਾਰਾ 451, 323, 324 ਅਤੇ 120 ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 451 ਗੈਰ-ਜ਼ਮਾਨਤੀ ਧਾਰਾ ਹੈ, ਜਿਸ ਦੇ ਚਲਦਿਆਂ ਸੌਰਭ ਦਾ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ। 

ਇਹ ਵੀ ਪੜ੍ਹੋ : '0' ਬਿਜਲੀ ਬਿੱਲ ਤੋਂ 62 ਹਜ਼ਾਰ ਤੱਕ ਪੁੱਜੇ ਬਿੱਲ ਨੂੰ ਵੇਖ ਕਿਸਾਨ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਹੈਰਾਨ ਕਰੇਗਾ ਮਾਮਲਾ

ਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਲੀ ਮੁਹੱਲੇ ਵਿਚ ਬਾਈਕ ਸੇਲ-ਪਰਚੇਸ ਦੀ ਦੁਕਾਨ ਹੈ। ਉਨ੍ਹਾਂ ਨੇ ਸੌਰਭ ਖੰਨਾ ਦੇ ਕਮੇਟੀਆਂ  ਦੇ ਪੈਸੇ ਦੇਣੇ ਸਨ। ਇਸ ਦੇ ਚਲਦਿਆਂ ਸੌਰਭ ਆਪਣੇ ਸਾਥੀਆਂ ਨਾਲ ਆਇਆ ਅਤੇ ਦੁਕਾਨ ਵਿਚ ਦਾਖ਼ਲ ਹੋ ਕੇ ਅਮਨਦੀਪ ਸਿੰਘ ਦੀ ਕੁੱਟਮਾਰ ਕਰ ਦਿੱਤੀ। ਪੁਲਸ ਵੱਲੋਂ ਸੌਰਭ ਨੂੰ ਇਕ ਦਿਨ ਦੇ ਰਿਮਾਂਡ 'ਤੇ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਘਰ ਬੈਠੇ ਮਿਲਣਗੀਆਂ 43 ਸੇਵਾਵਾਂ, ਕੇਜਰੀਵਾਲ ਬੋਲੇ-'ਅੱਜ ਦਾ ਦਿਨ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ਦਿਨ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News