ਦੂਸਰੇ ਦਿਨ ਦੀ ਬਰਸਾਤ ਨੇ ਵਧਾਈ ਪ੍ਰੇਸ਼ਾਨੀ, ਸੜਕਾਂ ''ਤੇ ਦਿਸੇ ਝੀਲ ਜਿਹੇ ਨਜ਼ਾਰੇ

Friday, Jun 30, 2017 - 11:49 AM (IST)

ਦੂਸਰੇ ਦਿਨ ਦੀ ਬਰਸਾਤ ਨੇ ਵਧਾਈ ਪ੍ਰੇਸ਼ਾਨੀ, ਸੜਕਾਂ ''ਤੇ ਦਿਸੇ ਝੀਲ ਜਿਹੇ ਨਜ਼ਾਰੇ


ਜਲੰਧਰ(ਅਸ਼ਵਨੀ ਖੁਰਾਣਾ)-ਮਾਨਸੂਨ ਸੀਜ਼ਨ ਕਾਰਨ ਅੱਜ ਜਲੰਧਰ 'ਚ ਦੂਜੇ ਦਿਨ ਵੀ ਬਰਸਾਤ ਹੋਈ, ਜਿਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਹੋਇਆ। ਅੱਜ ਜਿੱਥੇ ਸ਼ਹਿਰ ਦੇ ਹੇਠਲੇ ਇਲਾਕੇ ਪਾਣੀ ਵਿਚ ਡੁੱਬੇ ਰਹੇ ਉਥੇ ਜ਼ਿਆਦਾਤਰ ਸੜਕਾਂ 'ਤੇ ਵੀ ਝੀਲ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ।  ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ ਸੀਜ਼ਨ ਵਿਚ ਔਸਤਨ ਜ਼ਿਆਦਾ ਵਰਖਾ ਹੋਵੇਗੀ ਪਰ ਸ਼ਹਿਰ ਵਿਚ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਉਸ ਤੋਂ ਲਗਦਾ ਹੈ ਕਿ ਆਉਣ ਵਾਲੇ ਦਿਨ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਹਨ। ਨਗਰ ਨਿਗਮ ਇਸ ਵਾਰ ਸੀਵਰ ਲਾਈਨਾਂ ਤੇ ਗਲੀਆਂ ਦੀ ਸਫਾਈ ਨਹੀਂ ਕਰਵਾ ਸਕਿਆ, ਜਿਸ ਕਾਰਨ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਹੀ ਸੜਕਾਂ 'ਤੇ ਪਾਣੀ ਜਮ੍ਹਾ ਹੋ ਜਾਂਦਾ ਹੈ।


Related News