ਪਟਿਆਲਾ ਜ਼ਿਲ੍ਹੇ ’ਚ ਕੋਵਿਡ ਸੈਂਪਲਾਂ ਦਾ ਅੰਕੜਾ ਹੋਇਆ 3 ਲੱਖ ਤੋਂ ਪਾਰ : ਸਿਵਲ ਸਰਜਨ

Tuesday, Jan 12, 2021 - 01:41 AM (IST)

ਪਟਿਆਲਾ ਜ਼ਿਲ੍ਹੇ ’ਚ ਕੋਵਿਡ ਸੈਂਪਲਾਂ ਦਾ ਅੰਕੜਾ ਹੋਇਆ 3 ਲੱਖ ਤੋਂ ਪਾਰ : ਸਿਵਲ ਸਰਜਨ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 17 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 1082 ਦੇ ਕਰੀਬ ਰਿਪੋਰਟਾਂ ’ਚੋਂ 17 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 16,012 ਹੋ ਗਈ ਹੈ। ਅੱਜ 12 ਹੋਰ ਮਰੀਜ਼ ਕੋਵਿਡ ਤੋਂ ਠੀਕ ਵੀ ਹੋਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 263 ਹੈ। ਜ਼ਿਲ੍ਹੇ ’ਚ 95.3 ਪ੍ਰਤੀਸ਼ਤ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 1690 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 3,00,249 ਸੈਂਪਲ ਲਏ ਜਾ ਚੁਕੇ ਹਨ।

ਕੁੱਲ ਪਾਜ਼ੇਟਿਵ 16012

ਠੀਕ ਹੋਏ 15258

ਐਕਟਿਵ ਕੇਸ 263

ਮੌਤਾਂ 491


author

Bharat Thapa

Content Editor

Related News