ਦੀਵਾਲੀ ਦੀ ਰਾਤ 22 ਸਾਲਾ ਵਿਆਹੁਤਾ ਲਈ ਬਣੀ ਆਖ਼ਰੀ ਰਾਤ, ਪਤੀ ਨੇ ਕੁੱਟਿਆ ਤਾਂ ਮਾਂ ਨੂੰ ਫੋਨ ਕਰ ਕੀਤਾ ਵੱਡਾ ਕਾਂਡ

Tuesday, Nov 14, 2023 - 12:13 PM (IST)

ਦੀਵਾਲੀ ਦੀ ਰਾਤ 22 ਸਾਲਾ ਵਿਆਹੁਤਾ ਲਈ ਬਣੀ ਆਖ਼ਰੀ ਰਾਤ, ਪਤੀ ਨੇ ਕੁੱਟਿਆ ਤਾਂ ਮਾਂ ਨੂੰ ਫੋਨ ਕਰ ਕੀਤਾ ਵੱਡਾ ਕਾਂਡ

ਲੁਧਿਆਣਾ (ਵੈੱਬ ਡੈਸਕ, ਰਿਸ਼ੀ) : ਇੱਥੇ ਦੀਵਾਲੀ ਦੀ ਰਾਤ 22 ਸਾਲਾ ਵਿਆਹੁਤਾ ਲਈ ਆਖ਼ਰੀ ਰਾਤ ਬਣ ਗਈ। ਉਸ ਨੇ ਆਪਣੇ ਪਤੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਥਾਣਾ ਸਦਰ ਇਲਾਕੇ 'ਚ ਸਾਬਕਾ ਸਰਪੰਚ ਦੇ ਘਰ ਪਤੀ-ਪਤਨੀ ਕਿਰਾਏ ਦੇ ਕਮਰੇ 'ਚ ਰਹਿ ਰਹੇ ਸਨ।

ਇਹ ਵੀ ਪੜ੍ਹੋ : ਸ਼ਾਰਟ ਕੱਟ ਦੇ ਚੱਕਰ 'ਚ ਮੌਤ ਦੇ ਮੂੰਹ 'ਚ ਫਸੀ ਔਰਤ, ਦੇਖਣ ਵਾਲਿਆਂ ਦੇ ਰੁਕ ਗਏ ਸਾਹ (ਤਸਵੀਰਾਂ)

ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਦੀਵਾਲੀ ਦੀ ਰਾਤ ਵੀ ਸ਼ਰਾਬ ਪੀ ਕੇ ਆਇਆ ਸੀ। ਪਤਨੀ ਨਾਲ ਉਸ ਦਾ ਕਿਸੇ ਗੱਲੋਂ ਝਗੜਾ ਹੋ ਗਿਆ ਅਤੇ ਉਸ ਨੇ ਪਤਨੀ ਨੂੰ ਰੱਜ ਕੇ ਕੁੱਟਿਆ। ਇਸ ਘਟਨਾ ਤੋਂ ਬਾਅਦ ਪਤਨੀ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਮੌਤ ਨੂੰ ਗਲੇ ਲਾ ਲਿਆ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਸਿਹਤ ਵਿਭਾਗ ਨੇ ਜਾਰੀ ਕੀਤੀ Advisory

ਉਸ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਦੋਸ਼ੀ ਪਤੀ ਰੋਹਿਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News