ਨਾਮਧਾਰੀ ਸੰਪਰਦਾ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਦੇ ਰਹੀ ਹੈ ਮੁਫਤ ਸਿੱਖਿਆ

Sunday, May 16, 2021 - 09:39 PM (IST)

ਨਾਮਧਾਰੀ ਸੰਪਰਦਾ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਦੇ ਰਹੀ ਹੈ ਮੁਫਤ ਸਿੱਖਿਆ

ਜਲੰਧਰ (ਬਿਊਰੋ)- ਪੰਜਾਬ 'ਚ ਵਧ ਰਹੇ ਕੋਰੋਨਾ ਮਾਮਲਿਆਂ ਦੌਰਾਨ ਸਿੱਖਿਆ ਖੇਤਰ ਬਹੁਤ ਪ੍ਰਭਾਵਿਤ ਹੋਇਆ ਹੈ।ਇਸੇ ਦੌਰਾਨ ਇਕ ਚੰਗੀ ਖ਼ਬਰ ਇਹ ਹੈ ਕਿ ਜਲੰਧਰ ਸ਼ਹਿਰ  ਦੀ ਇਕ ਗਲੀ ਵਿੱਚ ਝੁੱਗੀਆਂ-ਝੌਂਪੜੀਆਂ ਵਾਲੇ ਗ਼ਰੀਬ ਅਤੇ ਲਾਚਾਰ ਬੱਚਿਆਂ ਲਈ ਓਪਨ ਏਅਰ ਸਕੂਲ ਬਣਾਇਆ ਗਿਆ ਹੈ।ਅਧਿਆਤਮਕ ਪ੍ਰਮੁੱਖ ਠਾਕੁਰ ਦਲੀਪ ਸਿੰਘ ਦੀ ਅਗਵਾਈ ਵਿੱਚ ਸਿੱਖ ਧਰਮ ਦੀ ਨਾਮਧਾਰੀ ਸੰਪਰਦਾ ਦੁਆਰਾ ਸਥਾਪਿਤ ਇਹ ਸਕੂਲ ਇਨ੍ਹਾਂ ਗ਼ਰੀਬ ਬੱਚਿਆਂ ਲਈ ਚਾਨਣ ਮੁਨਾਰਾ ਬਣੇਗਾ।ਇਸ ਓਪਨ ਏਅਰ ਸਕੂਲ ਵਿੱਚ ਝੌਂਪੜੀਆਂ ਵਾਲੇ ਅਤੇ ਹੋਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ  ਮੁਫ਼ਤ ਅਤੇ ਮਿਆਰੀ ਸਿੱਖਿਆ ਦੇਣ ਦੀ ਚੰਗੀ ਪਹਿਲ ਨਾਲ ਸਮਾਜ ਵਿੱਚ ਚੰਗਾ ਸੁਨੇਹਾ ਵੀ ਜਾਵੇਗਾ ਅਤੇ ਇਨ੍ਹਾਂ ਬੱਚਿਆਂ ਦੇ ਹਨ੍ਹੇਰੇ ਭਵਿੱਖ ਨੂੰ ਵੀ ਰੌਸ਼ਨੀ ਮਿਲੇਗੀ।ਕੋਵਿਡ ਦੇ ਚੱਲ ਰਹੇ ਇਸ ਨਾਜ਼ੁਕ ਹਾਲਾਤ 'ਚ ਵੀ ਇਨ੍ਹਾਂ ਬੱਚਿਆਂ ਨੂੰ ਕਾਮਯਾਬ ਬਣਾਉਣ ਦੇ ਲਈ ਖੋਲ੍ਹਿਆ ਇਹ ਸਕੂਲ ਆਪਣੇ ਆਪ ਵਿੱਚ ਮਿਸਾਲ ਹੈ।

ਦੱਸ ਦੇਈਏ ਕਿ ਪੰਜਾਬ 'ਚ ਇਸ ਘਾਤਕ ਵਾਇਰਸ ਕਾਰਣ ਐਤਵਾਰ ਨੂੰ 202 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 7,038 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 11895 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,97,705 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 4,10,332 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 75,478 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 


author

Bharat Thapa

Content Editor

Related News