ਨਗਰ ਨਿਗਮ ਨੂੰ ਸਤੰਬਰ ਤੱਕ ਫਾਈਨਲ ਕਰਨੀ ਹੋਵੇਗੀ ਪ੍ਰਾਜੈਕਟ ਰਿਪੋਰਟ

Wednesday, Aug 22, 2018 - 05:25 AM (IST)

ਨਗਰ ਨਿਗਮ ਨੂੰ ਸਤੰਬਰ ਤੱਕ ਫਾਈਨਲ ਕਰਨੀ ਹੋਵੇਗੀ ਪ੍ਰਾਜੈਕਟ ਰਿਪੋਰਟ

ਲੁÎਧਿਆਣਾ, (ਹਿਤੇਸ਼)- ਸਮਾਰਟ ਸਿਟੀ ਮਿਸ਼ਨ ਸਬੰਧੀ ਅਧਿਕਾਰੀਆਂ ਦੀ ਲਾਪ੍ਰਵਾਹੀ  ਕਾਰਨ ਕੇਂਦਰ ਸਰਕਾਰ ਨੇ ਸਖਤ ਰੁਖ਼ ਅਖਤਿਆਰ ਕਰ ਲਿਆ ਹੈ ਜਿਸ ਦੇ ਤਹਿਤ ਪ੍ਰਾਜੈਕਟ ਰਿਪੋਰਟ ਫਾੲੀਨਲ ਕਰਨ ਲਈ ਸਤੰਬਰ ਦੀ ਡੈੱਡਲਾੲੀਨ ਫਿਕਸ ਕਰ ਦਿੱਤੀ ਗਈ ਹੈ। ਇਸ ਸਬੰਧੀ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਨੇ ਯੋਜਨਾਵਾਂ ਵਿਚ ਵਾਰ-ਵਾਰ ਬਦਲਾਅ ਕੀਤੇ ਜਾਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਇਸ ਦੇ ਤਹਿਤ ਨਗਰ ਨਿਗਮ ਨੂੰ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਕਿ ਜੋ ਪਹਿਲਾਂ ਤੋਂ ਯੋਜਨਾਵਾਂ ਬਣੀਆਂ ਹੋਈਆਂ ਹਨ ਜਾਂ ਨਵੇਂ ਪ੍ਰਾਜੈਕਟ ਬਣਾਏ ਜਾਣੇ ਹਨ, ਉਨ੍ਹਾਂ ਦੀ ਰਿਪੋਰਟ ਸਤੰਬਰ ਤੱਕ ਫਾੲੀਨਲ ਕਰ ਦਿੱਤੀ ਜਾਵੇ। ਇਸ ਫੈਸਲੇ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵਿਚ ਹਲਚਲ ਤੇਜ਼ ਹੋ ਗਈ ਹੈ ਅਤੇ ਉਹ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟ ਜਲਦ ਹੀ ਬੋਰਡ ਆਫ ਡਾਇਰੈਕਟਜ਼ ਦੀ ਮੀਟਿੰਗ ਵਿਚ ਪੇਸ਼ ਕਰਨ ਦੀ ਤਿਆਰੀ ਵਿਚ  ਜੁਟ ਗਏ ਹਨ।
 ਬਿੱਟੂ, ਆਸ਼ੂ ਅੱਜ ਕਰਨਗੇ ਰੀਵਿਊ ਮੀਟਿੰਗ : ਸਮਾਰਟ ਸਿਟੀ ਮਿਸ਼ਨ  ਪ੍ਰਾਜੈਕਟਾਂ ਦੀ ਲੇਟ ਲਤੀਫੀ ਸਬੰਧੀ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਵੀ ਕਾਫੀ ਪ੍ਰੇਸ਼ਾਨ ਹੈ ਜਿਸ ਦੇ ਸੰਕੇਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਐੱਮ.ਪੀ. ਰਵਨੀਤ ਬਿੱਟੂ ਵੱਲੋਂ ਬੁੱਧਵਾਰ ਨੂੰ ਸੱਦੀ ਗਈ ਮੀਟਿੰਗ ਤੋਂ ਮਿਲਦੇ ਹਨ, ਜਿਸ ਵਿਚ ਵਿਧਾਇਕਾਂ  ਨਾਲ ਉੱਚ ਅਧਿਕਾਰੀਆਂ ਨੂੰ  ਵੀ ਬੁਲਾਇਆ ਗਿਆ ਹੈ ਅਤੇ ਨਗਰ ਨਿਗਮ ਕਮਿਸ਼ਨਰ ਦੇ ਨਾਲ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਵੀ ਹਿੱਸਾ ਲੈਣਗੇ। ਇਸ ਮੀਟਿੰਗ ਵਿਚ ਸਮਾਰਟ ਸਿਟੀ ਮਿਸ਼ਨ ਨਾਲ ਜੁਡ਼ੇ ਪ੍ਰਾਜੈਕਟਾਂ ਦਾ ਰੀਵਿਊ ਕਰਨ ਤੋਂ ਇਲਾਵਾ ਉਨ੍ਹਾਂ ਯੋਜਨਾਵਾਂ ਨੂੰ ਸਿਰੇ ਚਡ਼੍ਹਾਉਣ ਲਈ ਜ਼ਰੂਰੀ ਫੈਸਲੇ ਲਏ ਜਾ ਸਕਦੇ ਹਨ।
 ਡੀ. ਪੀ. ਆਰ. ਬਣਾਉਣ ’ਤੇ ਅਟਕੇ ਹੋਏ ਹਨ ਕਈ ਪ੍ਰਾਜੈਕਟ : ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਟਾਰਗੈੱਟ ਦੇ ਤਹਿਤ ਕਾਫੀ ਸਮਾਂ ਤਾਂ ਸਰਵੇ ਕਰਨ ਵਿਚ ਹੀ ਨਿਕਲ ਗਿਆ ਹੈ। ਉਸ ਤੋਂ ਬਾਅਦ ਕਈ ਪ੍ਰਾਜੈਕਟ ਡੀ.ਪੀ.ਆਰ. ਬਣਾਉਣ ਤੋਂ ਅੱਗੇ ਨਹੀਂ ਵਧ ਸਕੇ।
 ਸਿੰਗਲ ਟੈਂਡਰ ਸਬੰਧੀ ਸਿੱਧੂ ਦੇ ਇਤਰਾਜ਼ ਦਾ ਲੱਗਾ ਹੋਇਐ ਗ੍ਰਹਿਣ : ਸਮਾਰਟ ਸਿਟੀ ਮਿਸ਼ਨ ਦੇ ਪ੍ਰਾਜੈਕਟਾਂ ਵਿਚ ਦੇਰ  ਲਈ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਸਰਕਾਰ ’ਤੇ ਠੀਕਰਾ ਭੰਨਿਆ ਜਾਂਦਾ ਹੈ ਪਰ ਹੁਣ ਕਾਂਗਰਸ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ ਕਾਰਨ ਪ੍ਰਾਜੈਕਟ ਲਟਕ ਰਹੇ ਹਨ ਕਿਉਂਕਿ ਲਗਾਤਾਰ ਤੀਜੀ ਵਾਰ ਸਿੰਗਲ ਟੈਂਡਰ ਆਉਣ ’ਤੇ ਹੀ ਵਰਕ ਆਰਡਰ ਜਾਰੀ ਕੀਤਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਵਾਰ-ਵਾਰ ਟੈਂਡਰ ਲਾਉਣ ਦੇ ਚੱਕਰ ਵਿਚ ਕਾਫੀ ਸਮਾਂ ਖਰਾਬ ਹੋ ਰਿਹਾ ਹੈ।
 ਮਨਜ਼ੂਰੀ ਦੀ ਵੀ ਹੈ ਲੰਬੀ ਪ੍ਰਕਿਰਿਆ
 ਸਮਾਰਟ ਸਿਟੀ ਦੇ ਤਹਿਤ ਪ੍ਰਾਜੈਕਟ ਸ਼ੁਰੂ ਕਰਨ ਵਿਚ ਹੋ ਰਹੀ ਦੇਰ ਦਾ ਕਾਰਨ ਯੋਜਨਾਵਾਂ ਪਾਸ ਕਰਨ ਲਈ ਅਪਣਾਈ ਜਾਂਦੀ ਲੰਬੀ ਪ੍ਰਕਿਰਿਆ ਨੂੰ ਵੀ ਮੰਨਿਆ ਜਾਂਦਾ ਹੈ ਕਿਉਂਕਿ ਯੋਜਨਾ ਬਣਾਉਣ ਤੋਂ ਲੈ ਕੇ ਡੀ.ਪੀ.ਆਰ. ਫਾੲੀਨਲ ਕਰਨ ਤੋਂ ਬਾਅਦ ਟੈਂਡਰ ਲਾਉਣ ਅਤੇ ਵਰਕ ਆਰਡਰ ਜਾਰੀ ਕਰਨ ਦੀ ਫਾਈਲ ਨੂੰ ਵਾਰ-ਵਾਰ ਇਕ ਹੀ ਪ੍ਰੋਸੈਸਿੰਗ ਵਿਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ।
 ਕੈਪਟਨ ਵਲੋਂ ਰੱਖੇ ਗਏ ਨੀਂਹ ਪੱਥਰ ਨਾਲ ਸਬੰਧਤ ਦੋ ਪ੍ਰਾਜੈਕਟ ਹੀ ਹੋ ਸਕੇ ਹਨ ਸ਼ੁਰੂ: ਨਗਰ ਨਿਗਮ ਵੱਲੋਂ 11 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਸਮਾਰਟ ਸਿਟੀ ਮਿਸ਼ਨ ਨਾਲ ਸਬੰਧਤ ਕਈ ਪ੍ਰਾਜੈਕਟਾਂ ਦੀ ਨੀਂਹ ਪੱਥਰ ਰਖਵਾਇਆ ਗਿਆ ਸੀ ਜਿਸ ਵਿਚੋਂ ਸਰਕਾਰੀ ਇਮਾਰਤਾਂ ’ਤੇ ਸੋਲਰ ਸਿਸਟਮ ਲਾਉਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਸੀ ਅਤੇ ਸਾੲੀਨ ਬੋਰਡ ਲਾਉਣ ਲਈ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਨਾਰੀਅਲ ਭੰਨ੍ਹ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੋਈ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ ਹੈ।


Related News