ਮੋਟਰਸਾਈਕਲ ਚੋਰੀ ਕਰਨ ਵਾਲਾ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ

Monday, Nov 20, 2017 - 04:20 AM (IST)

ਮੋਟਰਸਾਈਕਲ ਚੋਰੀ ਕਰਨ ਵਾਲਾ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ

ਲੁਧਿਆਣਾ, (ਪੰਕਜ)- ਪਿਛਲੇ ਪੰਜ ਦਿਨਾਂ ਤੋਂ ਬੱਸ ਸਟੈਂਡ 'ਤੇ ਲਾਏ ਮੋਟਰਸਾਈਕਲ ਨੂੰ ਚੋਰੀ ਕਰਨ ਵਾਲੇ ਅਤੇ ਲਾਪ੍ਰਵਾਹੀ ਦਿਖਾਉਣ ਵਾਲੇ ਸਟੈਂਡ ਸਟਾਫ 'ਤੇ ਕਾਰਵਾਈ ਕਰਨ ਲਈ ਵਿਦਿਆਰਥੀ ਨੇ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ।
'ਜਗ ਬਾਣੀ' ਦਫਤਰ ਪਹੁੰਚੇ ਮੈਡੀਕਲ ਕਾਲਜ 'ਚ ਵਿਦਿਆਰਥੀ ਰਾਮ ਸਕਲ ਸਿੰਘ ਨੇ ਦੱਸਿਆ ਕਿ 14 ਨਵੰਬਰ ਨੂੰ ਉਨ੍ਹਾਂ ਨੇ ਬੱਸ ਸਟੈਂਡ ਪਾਰਕਿੰਗ 'ਚ ਆਪਣਾ ਮੋਟਰਸਾਈਕਲ ਖੜ੍ਹਾ ਕਰ ਕੇ ਸਟਾਫ ਤੋਂ ਪਰਚੀ ਲਈ ਸੀ। ਬਾਅਦ ਵਿਚ ਦੁਪਹਿਰ ਜਦ ਉਹ ਮੋਟਰਸਾਈਕਲ ਲੈਣ ਪਹੁੰਚਿਆ ਤਾਂ ਮੋਟਰਸਾਈਕਲ ਨਹੀਂ ਸੀ। ਜਿਸ 'ਤੇ ਉਨ੍ਹਾਂ ਸਟੈਂਡ ਸਟਾਫ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਦਾ ਰਵੱਈਆ ਹੈਰਾਨ ਕਰ ਦੇਣ ਵਾਲਾ ਸੀ। ਇਸ 'ਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਦ ਸਟੈਂਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਚੈੱਕ ਕੀਤਾ ਗਿਆ ਤਾਂ ਉਸ 'ਚ ਕੋਟ ਪਾਈ ਇਕ ਵਿਅਕਤੀ ਉਨ੍ਹਾਂ ਦਾ ਮੋਟਰਸਾਈਕਲ ਨਕਲੀ ਚਾਬੀ ਲਾ ਕੇ ਲਿਜਾਂਦਾ ਦਿਖ ਗਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਨਾਕੇ 'ਤੇ ਡਿਊਟੀ ਦੇ ਰਹੇ ਸਟੈਂਡ ਕਰਮਚਾਰੀ ਵਲੋਂ ਵਾਹਨ ਚਾਲਕ ਨੂੰ ਰੋਕ ਕੇ ਪਰਚੀ ਦੇਖਣ ਦੇ ਬਾਅਦ ਭੇਜਣ ਦੀ ਬਜਾਏ ਬਿਨਾਂ ਪਰਚੀ ਚੈੱਕ ਕੀਤੇ ਉਸ ਨੂੰ ਇਸ਼ਾਰਾ ਕਰ ਕੇ ਜਾਣ ਦਿੱਤਾ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਦਾਲ 'ਚ ਕੁਝ ਕਾਲਾ ਹੈ ਪਰ 5 ਦਿਨ ਬਾਅਦ ਵੀ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ। ਜਦਕਿ ਚੋਰ ਅਤੇ ਸਟਾਫ ਦੀ ਜੁਗਲਬੰਦੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਸਾਫ ਦਿਖਾਈ ਦੇ ਰਹੀ ਹੈ।


Related News