ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕਿਸਾਨ ਕੋਲੋਂ ਡੇਢ ਲੱਖ ਖੋਹੇ
Sunday, Jul 02, 2017 - 02:02 PM (IST)

ਚਮਿਆਰੀ - ਇਥੋਂ ਨੇੜਲੇ ਪਿੰਡ ਡਿਆਲ ਭੜੰਗ ਦੇ ਪੈਟਰੋਲ ਪੰਪ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਪਿੰਡ ਕਾਮਲਪੁਰਾ ਦੇ ਕਿਸਾਨ ਕੋਲੋਂ ਡੇਢ ਲੱਖ ਰੁਪਏ ਖੋਹ ਕੇ ਲੈ ਗਏ।
ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਅੰਗਰੇਜ਼ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਫ਼ਤਿਹਗੜ੍ਹ ਚੂੜੀਆਂ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਕਾਮਲਪੁਰਾ ਜਾ ਰਿਹਾ ਸੀ ਕਿ ਡਿਆਲ ਭੜੰਗ ਦੇ ਪੈਟਰੋਲ ਪੰਪ ਨਜ਼ਦੀਕ ਅਚਾਨਕ ਪਿੱਛੋਂ ਆਉਂਦੇ ਪਲਸਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਸਾਈਡ ਮਾਰੀ ਅਤੇ ਉਸ ਦੇ ਕੁੜਤੇ ਦੀ ਜੇਬ 'ਚੋਂ ਡੇਢ ਲੱਖ ਰੁਪਏ ਕੱਢ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਸ ਅਨੁਸਾਰ ਦੋਵਾਂ ਲੁਟੇਰਿਆਂ ਨੇ ਆਪਣੇ ਚਿਹਰੇ ਢਕੇ ਹੋਏ ਸਨ।
ਐੱਸ. ਐੱਚ. ਓ. ਥਾਣਾ ਰਮਦਾਸ ਵਿਪਨ ਕੁਮਾਰ, ਐੱਸ.ਐੱਚ.ਓ. ਝੰਡੇਰ ਸ਼ਮਿੰਦਰ ਸਿੰਘ ਅਤੇ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਪੀੜਤ ਕਿਸਾਨ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।