ਮਾਂ ਬਾਪ ਨਾਲ ਝਗੜਾ ਕਰ ਨਿਕਲਿਆ ਸੀ ਘਰੋਂ - ਨਹੀਂ ਪਤਾ ਸੀ ਪਰਤੇਗੀ ਲਾਸ਼
Thursday, Jul 13, 2017 - 04:03 PM (IST)

ਮਲੋਟ(ਜੁਨੇਜਾ) ਮੰਗਲਵਾਰ ਨੂੰ ਘਰੋਂ ਗਾਇਬ ਹੋਏ ਨੌਜਵਾਨ ਦੀ ਰਾਜਸਥਾਨ ਨਹਿਰ ਵਿਚੋਂ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਬੁਰਜਾ ਫਾਟਕ ਦੇ ਨੇੜੇ ਰਹਿਣ ਵਾਲਾ 23 ਸਾਲਾਂ ਦਾ ਨੋਜਵਾਨ ਪਰਵੀਨ ਪਰਸੋਂ ਘਰਦਿਆਂ ਨਾਲ ਨਾਰਾਜ਼ ਹੋ ਕੇ ਕਿਤੇ ਚਲਾ ਗਿਆ ਸੀ । ਬਾਅਦ ਵਿਚ ਉਸਦਾ ਹਰੇ ਰੰਗ ਦਾ ਡਿਸਕਵਰ ਮੋਟਰਸਾਈਕਲ ਮਲੋਟ ਬਠਿੰਡਾ ਮਾਰਗ ਤੇ ਸਰਹੰਦ ਅਤੇ ਰਾਜਸਥਾਨ ਫੀਡਰ ਨਹਿਰ ਦੇ ਪੁਲ ਤੋਂ ਕੁਝ ਹੀ ਦੂਰੀ ਤੋਂ ਮਿਲਿਆ ਸੀ। ਜਿਸ ਤੋਂ ਬਾਅਦ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਪਰਵੀਨ ਨੇ ਨਹਿਰ ਵਿਚ ਛਾਲ ਮਾਰੀ ਹੋ ਸਕਦੀ ਹੈ। ਪਰਵੀਨ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਸੀ ਕਿ ਉਹ ਦਿਮਾਗੀ ਤੌਰ ਉੱਤੇ ਪ੍ਰੇਸ਼ਾਨ ਰਹਿੰਦਾ ਸੀ। ਮੰਗਲਵਾਰ ਸਵੇਰੇ 10 ਵਜੇ ਘਰੋਂ ਨਾਰਾਜ਼ ਹੋ ਕੇ ਗਿਆ ਸੀ ਤੇ ਵਾਪਸ ਨਹੀ ਆਇਆ। ਪਰਿਵਾਰ ਵੱਲੋਂ ਉਸਦੀ ਭਾਲ ਕਰਦਿਆਂ ਪੁਲ ਨੇੜੇ ਉਸ ਦਾ ਮੋਟਰ ਸਾਈਕਲ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਪਰਵਾਰ ਨੇ ਉਸ ਦੀ ਨਹਿਰ ਵਿਚ ਭਾਲ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਰਾਜਸਥਾਨ ਦੀ ਹੱਦ ਤੇ ਲੋਹਗੜ ਹੈਡ ਕੋਲੋਂ ਉਸਦੀ ਲਾਸ਼ ਮਿਲ ਗਈ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।