ਖ਼ਰਾਬ ਮੌਸਮ ''ਚ ਚੰਦਰਮਾ ਦੇ ਦਰਸ਼ਨ ਨਾ ਹੋਣ ਤਾਂ ਇੰਝ ਦਿਓ ਚੰਦਰਮਾ ਨੂੰ ਅਰਘ
Saturday, Oct 23, 2021 - 10:39 PM (IST)
ਜਲੰਧਰ- ਉੱਤਰੀ ਭਾਰਤ ’ਚ ਖ਼ਰਾਬ ਮੌਸਮ ਕਾਰਨ ਐਤਵਾਰ ਨੂੰ ਕਰਵਾ ਚੌਥ ਵਾਲੇ ਦਿਨ ਚੰਦਰਮਾ ਨਾ ਦਿਸਣ ’ਤੇ ਵੀ ਧਰਮ ਗ੍ਰੰਥਾਂ ਅਨੁਸਾਰ ਸ਼ਿਵ ਪੁਰਾਣ ਦਾ ਹਵਾਲਾ ਦਿੰਦੇ ਹੋਏ ਜਲੰਧਰ ਦੇ ਪੰਡਿਤ ਦਿਨੇਸ਼ ਸ਼ਾਸਤਰੀ ਨੇ ਦੱਸਿਆ ਕਿ ਜੇਕਰ ਮੌਸਮ ਦੀ ਖ਼ਰਾਬੀ ਜਾਂ ਕਿਸੇ ਹੋਰ ਕਾਰਨ ਚੰਦਰਮਾ ਦਿਖਾਈ ਨਹੀਂ ਦਿੰਦਾ ਤਾਂ ਸੁਹਾਗਣਾਂ ਸ਼ਿਵ ਭਗਵਾਨ ਦੇ ਸਿਰ ’ਤੇ ਮੌਜੂਦ ਚੰਦਰਮਾ ਦੇ ਦਰਸ਼ਨ ਕਰ ਕੇ ਅਰਘ ਦੇ ਸਕਦੀਆਂ ਹਨ।
ਇਸ ਤੋਂ ਇਲਾਵਾ ਪਲੇਟ ’ਤੇ ਚੌਲ ਜਾਂ ਚਿੱਟੇ ਚੰਦਨ ਨਾਲ ਵੀ ਚੰਦਰਮਾ ਦੀ ਆਕ੍ਰਿਤੀ ਬਣਾ ਕੇ ਅਰਘ ਦੇ ਸਕਦੀਆਂ ਹਨ। ਖ਼ਰਾਬ ਮੌਸਮ ਦੇ ਕਾਰਨ ਚੰਦਰਮਾ ਭਾਵੇਂ ਹੀ ਦਰਸ਼ਨ ਨਾ ਦੇਵੇ ਪਰ ਚੰਦਰਮਾ ਆਸਮਾਨ ’ਚ ਮੌਜੂਦ ਹੋਵੇਗਾ ਅਤੇ ਚੰਦਰਮਾ ਦਰਸ਼ਨ ਦੇ ਨਿਰਧਾਰਤ ਸਮੇਂ ਤੋਂ 15 ਮਿੰਟ ਦੀ ਉਡੀਕ ਤੋਂ ਬਾਅਦ ਉਸ ਨੂੰ ਅਰਘ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ‘ਬ੍ਰਿਹਦਾ ਆਰਣਯਕ ਉਪਨਿਸ਼ਦ’ ਵਿਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਜੇ ਚੰਦਰਮਾ ਦਾ ਦਰਸ਼ਨ ਸੰਭਵ ਨਾ ਹੋਵੇ ਤਾਂ ਚੰਦਰਮਾ ਦਾ ਬੀਜ ‘‘ॐ श्राम श्रीं श्रौं सः चंद्राय नमः’’ ਪੜ੍ਹ ਕੇ ਚੰਦਰਮਾ ਦਾ ਧਿਆਨ ਕਰ ਕੇ ਉਨ੍ਹਾਂ ਨੂੰ ਅਰਘ ਦਿੱਤਾ ਜਾ ਸਕਦਾ ਹੈ।