ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਕੋਵਿਡ ਮਰੀਜ਼ਾਂ ਦੀ ਸਥਿਤੀ ਵੇਖਣ ਲਈ ਕੀਤੀ ਵੀਡੀਓ ਕਾਨਫਰੰਸ
Wednesday, Apr 22, 2020 - 08:47 PM (IST)
ਚੰਡੀਗੜ੍ਹ\ਜਲੰਧਰ,( )- ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ, ਸ੍ਰੀ ਓ ਪੀ ਸੋਨੀ ਨੇ ਬੁੱਧਵਾਰ ਨੂੰ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਖੇ ਪ੍ਰਮੁੱਖ ਸਕੱਤਰ ਐਮਈਆਰ, ਡਾਇਰੈਕਟਰ ਐਮਈਆਰ, ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਅਤੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਦੇ ਸਾਰੇ ਮਰੀਜ਼ਾਂ ਦੀ ਸਥਿਤੀ ਦੀ ਜਾਂਚ ਕੀਤੀ। ਉਹਨਾਂ ਨੇ ਸਾਰੇ ਦਾਖਲ ਮਰੀਜ਼ਾਂ ਦੀ ਮੌਜੂਦਾ ਸਥਿਤੀ ਬਾਰੇ ਵੇਰਵੇ ਮੰਗੇ।
ਉਹਨਾਂ ਨੇ ਤਿੰਨ ਵੀ.ਆਰ.ਡੀ.ਐੱਲ. ਲੈਬਾਂ ਦੇ ਕੰਮ ਅਤੇ ਨਵੀਨੀਕਰਣ ਦੀ ਵਿਸਥਾਰ ਨਾਲ ਜਾਂਚ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵੈਂਟੀਲੇਟਰਾਂ ਅਤੇ ਟੈਸਟਿੰਗ ਦੀ ਸਮਰੱਥਾ ਵਧਾਉਣਾ ਕੋਵਿਡ ਵਿਰੁੱਧ ਸਾਡੀ ਲੜਾਈ ਦੀ ਕੁੰਜੀ ਹੈ। ਇਨ੍ਹਾਂ ਸਾਰੀਆਂ ਸਹੂਲਤਾਂ ਨਾਲ ਸਬੰਧਤ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ।
ਇਹ ਫੈਸਲਾ ਲਿਆ ਗਿਆ ਕਿ ਅਤਿਰਿਕਤ ਸਟਾਫ਼ ਦੀਆਂ ਜ਼ਰੂਰਤਾਂ ਅਤੇ ਬਕਾਇਆ ਭਰਤੀਆਂ ਨੂੰ ਤੇਜ਼ੀ ਨਾਲ ਵੇਖਿਆ ਜਾ ਰਿਹਾ ਹੈ। ਅੰਤਿਮ ਸਾਲ ਦੇ ਐਮ.ਡੀ./ਐਮ.ਐਸ. ਵਿਦਿਆਰਥੀਆਂ ਦੇ ਕੁੱਲ 400 ਡਾਕਟਰਾਂ ਅਤੇ ਹੋਰ ਸਟਾਫ਼ ਨੂੰ ਵਾਧਾ ਦੇਣ ਨਾਲ ਸਬੰਧਤ ਮੁੱਖ ਫੈਸਲੇ ਵੀ ਲਏ ਗਏ । ਇਕ ਹੋਰ ਮਹੱਤਵਪੂਰਨ ਫੈਸਲੇ ਵਿਚ, ਅੰਡਰਗ੍ਰੈਜੂਏਟ ਮੈਡੀਕਲ ਅਤੇ ਡੈਂਟਲ ਵਿਦਿਆਰਥੀਆਂ ਦੀ ਲੰਬੇ ਸਮੇਂ ਦੀ ਮੰਗ ਅਨੁਸਾਰ ਵਜ਼ੀਫ਼ਾ ਵਧਾ ਕੇ ਲਗਭਗ ਡੇਢ ਗੁਣਾ ਕੀਤਾ ਗਿਆ।