ਵਿਅਕਤੀ ਵਲੋਂ ਸ਼ਰਾਬੀ ਹਾਲਤ ''ਚ ਮਹੰਤ ਨਾਲ ਅਸ਼ਲੀਲ ਹਰਕਤਾਂ
Saturday, Feb 24, 2018 - 02:42 PM (IST)

ਸੰਗਤ ਮੰਡੀ (ਮਨਜੀਤ)-ਪਿੰਡ ਰਾਏ ਕੇ ਕਲਾਂ ਵਿਖੇ ਬੀਤੀ ਰਾਤ ਇਕ ਅੱਧਖੜ੍ਹ ਵਿਅਕਤੀ ਵਲੋਂ ਸ਼ਰਾਬੀ ਹਾਲਤ 'ਚ ਮਹੰਤ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਵਲੋਂ ਉਕਤ ਵਿਅਕਤੀ ਦੀ ਸ਼ਿਕਾਇਤ ਥਾਣਾ ਨੰਦਗੜ੍ਹ 'ਚ ਕੀਤੀ ਗਈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਣੋ (ਕਾਲਪਨਿਕ ਨਾਂ) (20) ਪੁੱਤਰ ਰਾਮਦਿੱਤਾ ਨੇ ਪਿੰਡ ਦੇ ਹੀ ਸਿਕੰਦਰ ਸਿੰਘ (45) ਪੁੱਤਰ ਪਿੱਲੂ ਸਿੰਘ ਵਿਰੁੱਧ ਥਾਣੇ 'ਚ ਸ਼ਿਕਾਇਤ ਕੀਤੀ ਸੀ ਕਿ ਉਸ ਨਾਲ ਉਕਤ ਵਿਅਕਤੀ ਵਲੋਂ ਨਸ਼ੇ ਦੀ ਹਾਲਤ 'ਚ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਮਦਿੱਤਾ ਸਿੰਘ ਦੀ ਲੜਕੀ ਜੋ ਕਿ ਮਹੰਤ ਹੈ ਅਤੇ ਸਿਕੰਦਰ ਸਿੰਘ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਸਨ। ਬੀਤੀ ਰਾਤ ਸ਼ਰਾਬੀ ਹਾਲਤ 'ਚ ਉਕਤ ਵਿਅਕਤੀ ਵਲੋਂ ਉਸ ਨਾਲ ਕੋਈ ਅਸ਼ਲੀਲ ਹਰਕਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਦੇ ਦਖਲ ਦੇਣ 'ਤੇ ਦੋਵਾਂ ਧਿਰਾਂ 'ਚ ਸਮਝੌਤਾ ਹੋ ਗਿਆ, ਇਸ ਲਈ ਪਰਿਵਾਰਕ ਮੈਂਬਰਾਂ ਵਲੋਂ ਮੁਲਜ਼ਮ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।