ਸਹੁਰਿਆਂ ਤੋਂ ਦੁਖੀ ਵਿਆਹੁਤਾ ਨੇ ਰਾਜਸਥਾਨ ਫੀਡਰ ਦੇ ਠਾਠਾਂ ਮਾਰਦੇ ਪਾਣੀ ’ਚ ਮਾਰੀ ਛਾਲ
Thursday, Mar 07, 2024 - 04:46 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਹੁਰਿਆਂ ਤੋਂ ਤੰਗ ਵਿਆਹੁਤਾ ਨੇ ਰਾਜਸਥਾਨ ਫੀਡਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਵਿਚ ਥਾਣਾ ਸਿਟੀ ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਪਤੀ, ਸੱਸ-ਸਹੁਰੇ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਜੀਤ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਪਿੰਡ ਚੱਕਾ ਸ਼ੇਰੇਵਾਲਾ ਨੇ ਦੱਸਿਆ ਕਿ ਉਸ ਦੀ ਲੜਕੀ ਗਗਨਦੀਪ ਕੌਰ ਨੇ 6 ਸਾਲ ਪਹਿਲਾਂ ਪਿੰਡ ਦੇ ਹੀ ਰਾਜਬਿੰਦਰ ਸਿੰਘ ਉਰਫ਼ ਕਾਲੀ ਪੁੱਤਰ ਗੁਰਮੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ।
ਵਿਆਹ ਦੇ ਛੇ ਸਾਲ ਬਾਅਦ ਵੀ ਬੱਚਾ ਨਾ ਹੋਣ ’ਤੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸਦੇ ਚੱਲਦਿਆਂ ਪਰੇਸ਼ਾਨ ਹੋ ਕੇ ਪਿੰਡ ਥਾਂਦੇਵਾਲਾ ਕੋਲੋਂ ਲੰਘਦੇ ਰਾਜਸਥਾਨ ਫੀਡਰ ਵਿਚ ਛਾਲ ਮਾਰ ਕੇ ਉਸਨੇ ਖ਼ੁਦਕੁਸ਼ੀ ਕਰ ਲਈ। ਏ.ਐੱਸ.ਆਈ ਬਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਮ੍ਰਿਤਕਾ ਦੇ ਪਤੀ ਰਾਜਬਿੰਦਰ ਸਿੰਘ, ਸਹੁਰੇ ਗੁਰਮੀਤ ਸਿੰਘ, ਸੱਸ ਪਾਲ ਕੌਰ ਅਤੇ ਤਰਸੇਮ ਸਿੰਘ ਉਰਫ਼ ਸੇਮੀ ਪੁੱਤਰ ਸੁਰਜੀਤ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਗ੍ਰਿਫਤ ’ਚੋਂ ਬਾਹਰ ਹਨ ।