ਭਾਰਤ ਕੁਮਾਰ ਦਾ ਖਿਤਾਬ ਹੋਵੇਗਾ ਬਾਬਾ ਫਰੀਦ ਕੁਸ਼ਤੀ ਦੰਗਲ ਦਾ ਮੁੱਖ ਆਕਰਸ਼ਨ

Tuesday, Sep 19, 2017 - 01:46 AM (IST)

ਭਾਰਤ ਕੁਮਾਰ ਦਾ ਖਿਤਾਬ ਹੋਵੇਗਾ ਬਾਬਾ ਫਰੀਦ ਕੁਸ਼ਤੀ ਦੰਗਲ ਦਾ ਮੁੱਖ ਆਕਰਸ਼ਨ

ਫਰੀਦਕੋਟ,   (ਹਾਲੀ,ਜੱਸੀ)-  ਬਾਬਾ ਫਰੀਦ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਬਰਾੜ ਭੋਲੂਵਾਲਾ, ਚੀਫ਼ ਆਰਗੇਨਾਈਜ਼ਰ ਗੁਰਮੀਤ ਸਿੰਘ ਬਰਾੜ ਰਿਟਾ. ਏ. ਐੱਮ. ਡੀ. ਤੇ ਪ੍ਰਬੰਧਕੀ ਸਕੱਤਰ ਹਰਿਗੋਬਿੰਦ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਕੋਚ ਨੇ ਮੀਟਿੰਗ ਦੌਰਾਨ ਦੱਸਿਆ ਕਿ ਬਾਬਾ ਸ਼ੇਖ਼ ਫਰੀਦ ਜੀ ਦੇ ਆਗਮਨ ਪੁਰਬ 'ਤੇ ਹੋਣ ਵਾਲੇ ਕੁਸ਼ਤੀ ਦੰਗਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
 ਇਸ ਵਾਰ ਭਾਰਤ ਕੁਮਾਰ ਦੇ ਖਿਤਾਬ ਲਈ ਮੁੱਖ ਦਾਅਵੇਦਾਰ ਦੋ ਵਾਰੀ ਸੀਨੀਅਰ ਏਸ਼ੀਆ ਕੁਸ਼ਤੀ ਮੁਕਾਬਲੇ ਦਾ ਤਗਮਾ ਜੇਤੂ ਹਰਪ੍ਰੀਤ ਸਿੰਘ (ਬਾਬਾ ਕੁਸ਼ਤੀ ਅਖਾੜੇ ਫਰੀਦਕੋਟ ਦਾ ਪਹਿਲਵਾਨ) ਇਸ ਦੰਗਲ 'ਚ ਆਕਰਸ਼ਨ ਦਾ ਕੇਂਦਰ ਰਹੇਗਾ। ਇਸ ਤੋਂ ਇਲਾਵਾ ਲਗਭਗ ਇਕ ਦਰਜਨ ਹੋਰ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਇਸ ਦੰਗਲ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੰਗਲ ਵਿਚ ਜੂਨੀਅਰ, ਸਬ-ਜੂਨੀਅਰ ਤੇ ਸੀਨੀਅਰ ਵਰਗਾਂ ਦੇ 38 ਵਜ਼ਨ ਵਰਗਾਂ ਦੇ 300 ਦੇ ਕਰੀਬ ਪਹਿਲਵਾਨ ਪੰਜਾਬ ਅਤੇ ਭਾਰਤ ਤੋਂ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਦੰਗਲ 21, 22 ਅਤੇ 23 ਸਤੰਬਰ ਨੂੰ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਦੀ ਹਾਕੀ ਗਰਾਊਂਡ 'ਤੇ ਕਰਵਾਇਆ ਜਾਵੇਗਾ। 
ਇਸ ਦੰਗਲ 'ਚ ਉੱਘੇ ਸਮਾਜ ਸੇਵੀ ਡਾ. ਐੱਸ. ਪੀ. ਓਬਰਾਏ, ਅੰਮ੍ਰਿਤ ਕੌਰ ਡਾਇਰੈਕਟਰ ਸਪੋਰਟਸ ਪੰਜਾਬ, ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਤੋਂ ਇਲਾਵਾ ਪਾਰਟੀਆਂ ਦੇ ਨੁਮਾਇੰਦੇ ਅਤੇ ਹੋਰ ਸ਼ਖਸੀਅਤਾਂ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਰਹੀਆਂ ਹਨ।
ਇਸ ਸਮੇਂ ਸੁਖਵਿੰਦਰ ਸਿੰਘ ਸਮਰਾ ਸਕੱਤਰ ਜ਼ਿਲਾ ਕੁਸ਼ਤੀ ਸੰਸਥਾ, ਹਰਦੀਪ ਸਿੰਘ ਲੈਕ., ਡਾ ਸੁਰਿੰਦਰ ਸਿੰਘ ਟੀਨਾ, ਸਵਰਨ ਸਿੰਘ ਇੰਸਪੈਕਟਰ ਪੰਜਾਬ ਪੁਲਸ, ਬਲਵਿੰਦਰ ਸਿੰਘ ਬਿੰਦਰੀ, ਅਰਸ਼ਦੀਪ ਸਿੰਘ ਗਿੱਲ ਖ਼ਜ਼ਾਨਚੀ, ਪਵਨ ਸੁੱਖਣਵਾਲਾ, ਮੱਘਰ ਸਿੰਘ, ਅਮਨ ਵੜਿੰਗ ਵਾਈਸ ਪ੍ਰਧਾਨ, ਸੁਖਚੈਨ ਸਿੰਘ ਥਾਂਦੇਵਾਲਾ, ਹਰਿਗੋਬਿੰਦ ਸਿੰਘ ਡੀ. ਪੀ. ਈ., ਸੁਰਿੰਦਰ ਗਾਂਧੀ, ਸੁਖਪਾਲ ਸਿੰਘ ਢਿੱਲੋਂ, ਗੁਰਜਿੰਦਰ ਸਿੰਘ ਡੋਹਕ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।


Related News