ਏਅਰਪੋਰਟ ''ਤੇ ਯਾਤਰੀ ਦੇ ਬੈਗਾਂ ਦੇ ਲਾਕ ਤੋੜ ਕੇ ਕੱਢਿਆ ਸਾਮਾਨ

Thursday, Mar 15, 2018 - 06:46 AM (IST)

ਏਅਰਪੋਰਟ ''ਤੇ ਯਾਤਰੀ ਦੇ ਬੈਗਾਂ ਦੇ ਲਾਕ ਤੋੜ ਕੇ ਕੱਢਿਆ ਸਾਮਾਨ

ਅੰਮ੍ਰਿਤਸਰ,  (ਇੰਦਰਜੀਤ)-  ਜੈੱਟ ਏਅਰਵੇਜ਼ ਦੀ ਉਡਾਣ 'ਚ ਆਉਣ ਵਾਲੇ ਅੰਮ੍ਰਿਤਸਰ ਦੇ ਵਪਾਰੀ ਦੇ 6 ਬੈਗਾਂ ਦੇ ਤਾਲੇ ਟੁੱਟੇ ਪਾਏ ਗਏ। ਨਤੀਜੇ ਵਜੋਂ 24 ਹਜ਼ਾਰ ਦੇ ਪ੍ਰਫਿਊਮ ਚੋਰੀ ਹੋ ਗਏ। ਜਾਣਕਾਰੀ ਅਨੁਸਾਰ ਸੌਰਵ ਮਹਾਜਨ ਨਿਵਾਸੀ ਹੁਸੈਨਪੁਰਾ ਨੇ ਦੱਸਿਆ ਕਿ ਉਹ ਦੁਬਈ ਤੋਂ ਅਮੀਰਾਤ ਦੀ ਉਡਾਣ 'ਚ ਵਾਪਸ ਭਾਰਤ ਆਇਆ ਸੀ, ਦਿੱਲੀ ਵਿਚ ਫਲਾਈਟ ਛੱਡਣ ਤੋਂ ਬਾਅਦ ਅੰਮ੍ਰਿਤਸਰ ਆਉਣ ਲਈ ਜੈੱਟ ਏਅਰਵੇਜ਼ ਦੀ ਉਡਾਣ ਵਿਚ ਬੈਠਾ, ਉਥੇ ਸਟਾਫ ਨੇ ਉਨ੍ਹਾਂ ਨੂੰ ਬੈਗ ਲਾਕ ਕਰਨ ਲਈ ਕਿਹਾ। ਅੰਮ੍ਰਿਤਸਰ ਆਉਣ 'ਤੇ ਜਦੋਂ ਉਸ ਨੇ ਸਾਮਾਨ ਚੈੱਕ ਕੀਤਾ ਤਾਂ ਉਸ ਦੇ ਬੈਗ ਦੇ ਤਾਲੇ ਟੁੱਟੇ ਹੋਏ ਸਨ ਅਤੇ 24 ਹਜ਼ਾਰ ਦਾ ਸਾਮਾਨ ਗਾਇਬ ਸੀ। ਇਸ 'ਤੇ ਯਾਤਰੀ ਨੇ ਸਟਾਫ ਦੇ ਲੋਕਾਂ ਸਾਹਮਣੇ ਆਪਣੇ ਬੈਗਾਂ ਦੀ ਫੋਟੋ ਖਿੱਚਣੀ ਚਾਹੀ ਤਾਂ ਸਟਾਫ ਨੇ ਧਮਕੀ ਦਿੱਤੀ ਕਿ ਜੇਕਰ ਫੋਟੋ ਖਿੱਚੀ ਤਾਂ ਸਾਈਬਰ ਕ੍ਰਾਇਮ ਦਾ ਕੇਸ ਬਣਾ ਦੇਣਗੇ। ਇਸ ਸਬੰਧੀ ਜੈੱਟ ਏਅਰਵੇਜ਼ ਦੇ ਅਧਿਕਾਰੀ ਨਾਲ ਕਈ ਵਾਰ ਸੰਪਰਕ ਕਰਨ 'ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


Related News