ਰਾਮ ਰਹੀਮ ਦੀ ਜਾਇਦਾਦ ''ਚ ਜ਼ਮੀਨ ਦੀ ਕੀਮਤ 1151 ਕਰੋੜ , ਸਰਕਾਰੀ ਨੁਕਸਾਨ ਦੀ ਸੂਚੀ ਜਾਰੀ

Friday, Sep 01, 2017 - 02:13 PM (IST)

ਰਾਮ ਰਹੀਮ ਦੀ ਜਾਇਦਾਦ ''ਚ ਜ਼ਮੀਨ ਦੀ ਕੀਮਤ 1151 ਕਰੋੜ , ਸਰਕਾਰੀ ਨੁਕਸਾਨ ਦੀ ਸੂਚੀ ਜਾਰੀ

ਪੰਚਕੂਲਾ — ਬਲਾਤਕਾਰੀ ਰਾਮ ਰਹੀਮ ਨੂੰ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਸਪੰਜਾਬ,ਪੰਚਕੂਲਾ ਅਤੇ ਹਰਿਆਣਾ 'ਚ ਡੇਰਾ ਸਮਰਥਕਾਂ ਨੇ ਕਾਫੀ ਭੰਨਤੋੜ ਅਤੇ ਅੱਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ, ਜਿਸ ਕਾਰਨ ਸਰਕਾਰੀ ਅਤੇ ਪ੍ਰਾਇਵੇਟ ਜਾਇਦਾਦ ਨੂੰ ਕਾਫੀ ਨੁਕਸਾਨ ਹੋਇਆ। ਹਾਈਕੋਰਟ ਨੇ ਸਾਰੇ ਨੁਕਸਾਨ ਦਾ ਭੁਗਤਾਨ ਰਾਮ ਰਹੀਮ ਦੀ ਜਾਇਦਾਦ ਨੂੰ ਵੇਚ ਕੇ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਜਾਇਦਾਦ ਅਟੈਚ ਕਰਨ ਦੇ ਆਦੇਸ਼ ਦਿੱਤੇ ਸਨ। ਹੁਣ ਰਾਮ ਰਹੀਮ ਦੀ ਜਾਇਦਾਦ ਦੀ ਸੂਚੀ ਤਿਆਰ ਹੋ ਚੁੱਕੀ ਹੈ। ਸੂਚੀ ਦੇ ਅਨੁਸਾਰ ਰਾਮ ਰਹੀਮ ਦੀ ਸਿਰਫ ਜ਼ਮੀਨ ਦੀ ਕੀਮਤ 1151 ਕਰੋੜ ਹੈ। ਹਿੰਸਾ 'ਚ ਹੋਏ ਨੁਕਸਾਨ ਦੇ ਤਹਿਤ 204 ਕਰੋੜ ਰੁਪਏ ਰਾਮ ਰਹੀਮ ਦੀ ਜਾਇਦਾਦ ਨੂੰ ਵੇਚ ਕੇ ਪੂਰੇ ਕੀਤੇ ਜਾਣਗੇ।
ਹੋਏ ਨੁਕਸਾਨ ਦੀ ਸੂਚੀ
-ਹਰਿਆਣਾ ਰੋਡਵੇਜ਼ ਨੂੰ 14 ਕਰੋੜ
-ਉੱਤਰੀ ਰੇਲਵੇ ਨੂੰ 50 ਕਰੋੜ
-ਫੌਜ ਅਤੇ ਪੈਰਾ ਮਿਲਟਰੀ ਫੋਰਸ ਨੂੰ 45 ਕਰੋੜ
-ਸੂਬੇ 'ਚ ਹਿੰਸਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਕਾਰਨ 95 ਕਰੋੜ ਦਾ ਨੁਕਸਾਨ ਹੋਇਆ ਸੀ।
ਹਾਲਾਂਕਿ ਇਹ ਖਰਚ ਹੋਰ ਵੀ ਵਧ ਸਕਦਾ ਹੈ। ਸਰਕਾਰ ਨੇ ਸਾਰੇ ਜ਼ਿਲਿਆ 'ਚ ਲੋਕਾਂ ਨੂੰ ਹੋਏ ਨੁਕਸਾਨ ਦੀ ਵਿਆਖਿਆ ਵੀ ਮੰਗੀ ਹੈ ਜਿਸ ਨੂੰ ਜੋੜ ਕੇ ਰਾਮ ਰਹੀਮ ਦੀ ਜਾਇਦਾਦ ਨੂੰ ਵੇਚ ਕੇ ਵਸੂਲ ਕੀਤਾ ਜਾਵੇਗਾ।


Related News