ਟਰਾਂਸਫ਼ਾਰਮਰ ''ਤੇ ਚੜ੍ਹ ਕੇ ਬਿਜਲੀ ਠੀਕ ਕਰ ਰਹੇ ਲਾਈਨਮੈਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
Thursday, Jul 25, 2024 - 07:02 PM (IST)
ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਵਰਕਸ਼ਾਪ ਚੌਂਕ ਵਿੱਚ ਬੁੱਧਵਾਰ ਰਾਤ ਕਰੀਬ 1.30 ਵਜੇ ਟਰਾਂਸਫ਼ਾਰਮਰ ’ਤੇ ਚੜ੍ਹ ਕੇ ਬਿਜਲੀ ਠੀਕ ਕਰ ਰਹੇ ਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਵਿੱਚ ਪਾਵਰਕਾਮ ਸਟਾਫ਼ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜੇ. ਈ. ਨੇ ਦੱਸਿਆ ਕਿ ਟਰਾਂਸਫ਼ਾਰਮਰ ’ਤੇ ਚੜ੍ਹਨ ਤੋਂ ਪਹਿਲਾਂ ਮਕਸੂਦਾਂ ਬਿਜਲੀ ਘਰ ਵਿੱਚ ਸੂਚਿਤ ਕਰਕੇ ਬਿਜਲੀ ਸਪਲਾਈ ਬੰਦ ਰੱਖਣ ਨੂੰ ਕਿਹਾ ਗਿਆ ਸੀ। ਇਸ ਦੇ ਬਾਵਜੂਦ ਬਿਜਲੀ ਆ ਗਈ ਅਤੇ ਲਾਈਨਮੈਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸੰਜੀਵ ਕੁਮਾਰ (35) ਵਾਸੀ ਹਰਦੀਪ ਨਗਰ, ਲੰਮਾ ਪਿੰਡ ਚੌਂਕ ਵਜੋਂ ਹੋਈ ਹੈ। ਉਹ ਦੋ ਬੱਚਿਆਂ ਦਾ ਪਿਤਾ ਸੀ ਅਤੇ ਇਕ ਸਾਲ ਪਹਿਲਾਂ ਪੱਕੇ ਤੌਰ ਲਾਈਨਮੈਨ ਵਜੋਂ ਭਰਤੀ ਹੋਇਆ ਸੀ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਭਾਰਗੋ ਕੈਂਪ ਸਥਿਤ ਕਬੀਰ ਮੰਦਿਰ 'ਚ ਹੋਏ ਨਤਮਸਤਕ
ਜੂਨੀਅਰ ਇੰਜਨੀਅਰ (ਜੇ. ਈ.) ਪ੍ਰੇਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਕਸ਼ਾਪ ਚੌਂਕ ਦੇ ਆਸ-ਪਾਸ ਦੇ ਇਲਾਕੇ ਵਿੱਚ ਲੋਡ ਵਿਚ ਉਤਰਾਅ-ਚੜ੍ਹਾਅ ਦੀ ਸਮੱਸਿਆ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਉਹ ਪੰਜ ਵਿਅਕਤੀਆਂ ਦੀ ਟੀਮ ਸਮੇਤ ਵਰਕਸ਼ਾਪ ਚੌਂਕ ਵਿੱਚ ਲਗਾਏ ਗਏ ਟਰਾਂਸਫ਼ਾਰਮਰ ਕੋਲ ਪੁੱਜੇ ਸਨ। ਚੈਕਿੰਗ ਕਰਨ 'ਤੇ ਪਤਾ ਲੱਗਾ ਕਿ ਟਰਾਂਸਫ਼ਾਰਮਰ 'ਚ ਫਾਲਟ ਸੀ ਅਤੇ ਇਸ ਫਾਲਟ ਨੂੰ ਉੱਪਰ ਚੜ੍ਹ ਕੇ ਠੀਕ ਕੀਤਾ ਜਾਣਾ ਸੀ। ਉਨ੍ਹਾਂ ਨੇ ਹੈੱਡਕੁਆਰਟਰ 'ਤੇ ਫੋਨ ਕਰਕੇ ਬਿਜਲੀ ਦੀ ਸਪਲਾਈ ਰੁਕਵਾ ਦਿੱਤੀ। ਸੰਜੀਵ ਕੁਮਾਰ ਅਤੇ ਉਸ ਦਾ ਸਾਥੀ ਪੌੜ੍ਹੀ ਲਗਾ ਕੇ ਟਰਾਂਸਫ਼ਾਰਮਰ 'ਤੇ ਚੜ੍ਹ ਗਏ ਅਤੇ ਕੰਮ ਕਰਨ ਲੱਗੇ।
ਇਸ ਦੌਰਾਨ ਇਕ ਦੋਸਤ ਹੇਠਾਂ ਆ ਗਿਆ ਅਤੇ ਜਦੋਂ ਸੰਜੀਵ ਹੇਠਾਂ ਆਉਣ ਲੱਗਾ ਤਾਂ ਅਚਾਨਕ ਬਿਜਲੀ ਸਪਲਾਈ ਦੀਆਂ ਤਾਰਾਂ ਵਿੱਚ ਕਰੰਟ ਆ ਗਿਆ। ਤਾਰਾਂ ਨੇ ਸੰਜੀਵ ਨੂੰ ਖਿੱਚ ਲਿਆ, ਜਿਸ ਕਾਰਨ ਸੰਜੀਵ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਜ਼ਮੀਨ 'ਤੇ ਡਿੱਗ ਗਿਆ। ਉਸ ਦੇ ਦੋਸਤ ਉਸ ਨੂੰ ਚੁੱਕ ਕੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਡੇਰੇ ਦੇ ਸੇਵਾਦਾਰ 'ਤੇ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।