ਸਰਪਲੱਸ ਜ਼ਮੀਨ ਦਾ ਲਾਭ ਲੈਣ ਲਈ ਦਿੱਤਾ ਗਲਤ ਐਫੀਡੇਵਿਟ, ਤਿੰਨ ਭਰਾਵਾਂ ''ਤੇ ਪਰਚਾ ਦਰਜ

Friday, Dec 08, 2017 - 04:06 PM (IST)

ਸਰਪਲੱਸ ਜ਼ਮੀਨ ਦਾ ਲਾਭ ਲੈਣ ਲਈ ਦਿੱਤਾ ਗਲਤ ਐਫੀਡੇਵਿਟ, ਤਿੰਨ ਭਰਾਵਾਂ ''ਤੇ ਪਰਚਾ ਦਰਜ


ਫਿਰੋਜ਼ਪੁਰ (ਮਲਹੋਤਰਾ) - ਸਰਕਾਰ ਦੀ ਯੋਜਨਾ ਅਨੁਸਾਰ ਸਰਪਲੱਸ ਜ਼ਮੀਨ ਦਾ ਲਾਭ ਲੈਣ ਲਈ ਤਿੰਨ ਭਰਾਵਾਂ ਨੇ ਗਲਤ ਐਫੀਡੇਵਿਟ ਦੇ ਕੇ ਸਰਪਲੱਸ ਵਿਭਾਗ ਤੇ ਸਰਕਾਰ ਨਾਲ ਠੱਗੀ ਕੀਤੀ। ਈ. ਓ. ਵਿੰਗ ਦੇ ਇੰਸਪੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਪੀਰ ਇਸਮਾਈਲ ਖਾਂ ਨੇ ਅਗਸਤ 2015 ਵਿਚ ਜ਼ਿਲਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਮਾਛੀਵਾੜਾ ਦੇ ਬਲਕਾਰ ਸਿੰਘ, ਮਹਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ 6 ਕਿੱਲਿਆਂ ਤੋਂ ਜ਼ਿਆਦਾ ਜ਼ਮੀਨ ਦੀ ਮਾਲਕੀ ਹੋਣ ਦੇ ਬਾਵਜੂਦ ਸਰਪਲੱਸ ਵਿਭਾਗ ਨੂੰ ਗਲਤ ਐਫੀਡੇਵਿਟ ਦਿੱਤਾ ਤੇ ਇਸ ਐਫੀਡੇਵਿਟ ਦੇ ਆਧਾਰ 'ਤੇ ਸਰਕਾਰ ਦੀ ਯੋਜਨਾ ਅਨੁਸਾਰ 45 ਕਨਾਲ ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾਈ ਹੈ। ਇੰਸਪੈਕਟਰ ਨੇ ਦੱਸਿਆ ਕਿ ਮਾਲ ਵਿਭਾਗ ਦੇ ਸਹਿਯੋਗ ਨਾਲ ਰਿਕਾਰਡ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਤਿੰਨਾਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।


Related News