ਬਿਜਲੀ ਚੋਰੀ ਕਰਦਾ ਕਿਸਾਨ ਸੰਘਰਸ਼ ਕਮੇਟੀ ਦਾ ਆਗੂ ਗ੍ਰਿਫਤਾਰ

07/20/2017 2:54:53 AM

ਤਰਨਤਾਰਨ,   (ਰਾਜੂ)-   ਥਾਣਾ ਬਿਜਲੀ ਬੋਰਡ ਵੇਰਕਾ ਦੀ ਪੁਲਸ ਨੇ ਬਿਜਲੀ ਚੋਰੀ ਕਰਨ ਵਾਲੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਨੂੰ ਸਰਹਾਲੀ ਰੋਡ ਪੱਟੀ ਤੋਂ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਆਗੂ ਨੂੰ ਅਦਾਲਤ ਵਿਚ ਪੇਸ਼ ਕਰ ਕੇ 14 ਦਿਨਾਂ ਦੀ ਜੁਡੀਸ਼ੀਅਲ ਜੇਲ 'ਚ ਭੇਜ ਦਿੱਤਾ ਗਿਆ।
ਡੀ. ਜੀ. ਪੀ. ਆਰ. ਪੀ. ਐੱਸ. ਬਰਾੜ ਵੱਲੋਂ ਸਖਤ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਐੱਸ. ਐੱਸ. ਪੀ. ਜੈਪਾਲ ਸਿੰਘ ਦੇ ਦਿਸ਼ਾ- ਨਿਰਦੇਸ਼ਾਂ 'ਤੇ ਥਾਣਾ ਵੇਰਕਾ ਦੇ ਐੱਸ. ਐੱਚ. ਓ. ਇੰਸਪੈਕਟਰ ਅਮਰਜੀਤ ਸਿੰਘ ਦੀ ਅਗਵਾਈ 'ਚ ਐੱਸ. ਆਈ. ਵਰਿਆਮ ਸਿੰਘ, ਏ. ਐੱਸ. ਆਈ. ਬਲਦੇਵ ਸਿੰਘ ਤੇ ਐੱਚ. ਸੀ. ਹਰਦਿਆਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਸਰਹਾਲੀ ਰੋਡ ਪੱਟੀ ਵਿਖੇ ਰੇਡ ਕਰ ਕੇ ਉਸ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ।
ਗੌਰਤਲਬ ਹੈ ਕਿ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਪੁੱਤਰ ਦਿਆਲ ਸਿੰਘ ਨੂੰ ਐੱਸ. ਡੀ. ਓ. ਅਵਤਾਰ ਸਿੰਘ ਨੇ 17 ਜੂਨ ਨੂੰ ਬਿਜਲੀ ਚੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਸੀ। ਪਾਵਰਕਾਮ ਦੇ ਕਾਨੂੰਨਾਂ ਮੁਤਾਬਕ ਉਕਤ ਆਗੂ ਨੂੰ 1,66,956 ਰੁਪਏ ਜੁਰਮਾਨਾ ਕੀਤਾ ਗਿਆ ਸੀ ਪਰ ਬਾਅਦ 'ਚ ਥਾਣਾ ਵੇਰਕਾ ਦੀ ਪੁਲਸ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਕਤ ਆਗੂ ਨੂੰ ਗ੍ਰਿਫਤਾਰ ਕਰ ਲਿਆ।


Related News