ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Thursday, Nov 12, 2020 - 09:24 PM (IST)

ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ
ਜਲੰਧਰ (ਕਮਲੇਸ਼)— ਹਾਈ-ਪ੍ਰੋਫਾਈਲ ਡਰੱਗ ਰੈਕੇਟ 'ਚ ਐੱਸ. ਟੀ. ਐੱਫ. ਵੱਲੋਂ ਫੜੇ ਗਏ ਸਾਬਕਾ ਅਕਾਲੀ ਸਰਪੰਚ ਰਾਣੋ ਅਤੇ ਹੋਰ 3 ਮੁਲਜ਼ਮਾਂ ਦੇ ਸਬੰਧ ਜਲੰਧਰ ਨਾਲ ਵੀ ਜੁੜੇ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਲਗਜ਼ਰੀ ਕਾਰਾਂ ਦਾ ਸ਼ੌਕੀਨ ਗੁਰਦੀਪ ਸਿੰਘ ਰਾਣੋ ਜ਼ਿਆਦਾਤਰ ਜਲੰਧਰ ਤੋਂ ਹੀ ਵੀ. ਆਈ. ਪੀ. ਨੰਬਰਾਂ ਦੀ ਖ਼ਰੀਦ ਕਰਦਾ ਸੀ ਅਤੇ ਕੁਝ ਕਾਰਾਂ ਉਸ ਨੇ ਜਲੰਧਰ ਤੋਂ ਹੀ ਖਰੀਦੀਆਂ ਸਨ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਵਾਹਨਾਂ ਦੇ ਫ਼ੈਂਸੀ ਨੰਬਰ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵਲੋਂ ਨਵੀਂ ਸਹੂਲਤ ਦਾ ਆਗਾਜ਼
ਚੰਡੀਗੜ੍ਹ : ਲੋਕ-ਪੱਖੀ ਪਹਿਲਕਦਮੀ ਤਹਿਤ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਰਿਜ਼ਰਵਡ ਨੰਬਰਾਂ (ਫ਼ੈਂਸੀ ਨੰਬਰ) ਲਈ ਇਕ ਉਪਭੋਗਤਾ ਪੱਖੀ ਈ-ਆਕਸ਼ਨ ਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਰਜਿਸਟਰਿੰਗ ਅਥਾਰਟੀ ਦੇ ਦਫ਼ਤਰ ਜਾਣ ਤੋਂ ਛੋਟ ਮਿਲੇਗੀ ਅਤੇ ਉਹ ਆਪਣੇ ਘਰ ਤੋਂ ਇਸ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਣਗੇ।

ਕੇਂਦਰ ਨਾਲ ਹੋਣ ਵਾਲੀ ਬੈਠਕ 'ਤੇ ਬੋਲੇ ਮਨਪ੍ਰੀਤ ਬਾਦਲ, ਕਿਹਾ-ਉਮੀਦ ਹੈ ਕਿਸਾਨਾਂ ਦੇ ਹੱਕ 'ਚ ਹੋਣਗੇ ਫ਼ੈਸਲੇ
ਬਠਿੰਡਾ (ਕੁਨਾਲ ਬਾਂਸਲ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਪਹੁੰਚੇ, ਜਿੱਥੇ ਸ਼ਹਿਰਵਾਸੀਆਂ ਨੂੰ ਮਿਲ ਕੇ ਵਿੱਤ ਮੰਤਰੀ ਵਲੋਂ ਦੀਵਾਲੀ ਦੇ ਸ਼ੁੱਭ ਅਵਸਰ ਨੂੰ ਲੈ ਕੇ ਵਧਾਈ ਦਿੱਤੀ ਗਈ। ਇਸ ਸਬੰਧੀ ਬਿਹਾਰ ਵਿਧਾਨ ਸਭਾ ਚੋਣਾਂ 'ਚ ਬੀ.ਜੇ.ਪੀ. ਦੀ ਜਿੱਤ 'ਤੇ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਿਹਾਰ 'ਚ ਜਾਤ ਪ੍ਰਥਾ ਨੂੰ ਦੇਖਦੇ ਹੋਏ ਮਤਦਾਨ ਹੁੰਦੇ ਹਨ, ਜਿਸ ਦਾ ਫਾਇਦਾ ਬੀ.ਜੇ.ਪੀ. ਨੇ ਹੁਸ਼ਿਆਰੀ ਕਰਕੇ ਚੁੱਕਿਆ ਹੈ।

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਕੱਲ੍ਹ ਕੇਂਦਰ ਸਰਕਾਰ ਨਾਲ ਮੀਟਿੰਗ ਲਈ ਜਾਣਗੇ ਦਿੱਲੀ
ਜਲੰਧਰ/ਚੰਡੀਗੜ੍ਹ— ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਨਾਲ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਜ਼ਰੂਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕੱਲ੍ਹ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਲਈ ਕਿਸਾਨ ਜਥੇਬੰਦੀਆਂ ਦਿੱਲੀ ਜਾਣਗੀਆਂ, ਜਿੱਥੇ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਗੱਲਬਾਤ ਕੀਤੀ ਜਾਵੇਗੀ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਚੰਡੀਗੜ੍ਹ/ਅੰਮ੍ਰਿਤਸਰ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਉਨ੍ਹਾਂ ਨੇ ਖ਼ੁਦ ਟਵੀਟ ਕਰਦਿਆਂ ਕੀਤੀ ਹੈ। ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਕਿ 'ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪਿਛਲੇ ਦਿਨੀਂ ਉਨ੍ਹਾਂ ਦੇ ਸੰਪਰਕ 'ਚ ਆਏ ਸਨ ਉਹ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਤੇ ਆਪਣੀ ਜਾਂਚ ਕਰਵਾਉਣ। 

ਚੰਡੀਗੜ੍ਹ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖੇਰ ਹਸਪਤਾਲ 'ਚ ਦਾਖ਼ਲ
ਜਲੰਧਰ (ਬਿਊਰੋ) : ਚੰਡੀਗੜ੍ਹ ਸੰਸਦ ਮੈਂਬਰ ਕਿਰਨ ਖੇਰ ਨੂੰ ਅਚਾਨਕ ਹਸਪਤਾਲ ਦਾਖ਼ਲ ਕਰਾਉਣਾ ਪਿਆ। ਜਾਣਕਾਰੀ ਮੁਤਾਬਕ ਕੱਲ੍ਹ ਰਾਤ ਬਿਸਤਰ ਤੋਂ ਉੱਠਦੇ ਸਮੇਂ ਕਿਰਨ ਖੇਰ ਦੇ ਹੱਥ 'ਚ ਫ੍ਰੈਕਚਰ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਅਚਾਨਕ ਹਸਪਤਾਲ ਲੈ ਕੇ ਜਾਣਾ ਪਿਆ। 

ਅੱਗ ਲਾਏ ਬਿਨਾਂ ਪਰਾਲੀ ਸੰਭਾਲਣ ਦਾ ਰਕਬਾ ਪਿਛਲੇ ਸਾਲ ਨਾਲੋਂ ਵੱਧ : ਪੀ.ਏ.ਯੂ. ਮਾਹਿਰ
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿੱਚ ਝੋਨੇ ਦੀ ਕਟਾਈ 09 ਨਵੰਬਰ 2020 ਤੱਕ ਤਕਰੀਬਨ 2771.13 ਹਜ਼ਾਰ ਹੈਕਟੇਅਰ ਵਿੱਚ ਹੋ ਚੁੱਕੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 9 ਨਵੰਬਰ, 2020 ਤੱਕ ਅੱਗ ਹੇਠ ਰਕਬਾ 1522 ਹਜ਼ਾਰ ਹੈਕਟੇਅਰ ਹੈ, ਜਦੋਂਕਿ ਪਿਛਲੇ ਸਾਲ ਇਸ ਸਮੇਂ 1527 ਹਜ਼ਾਰ ਹੈਕਟੇਅਰ ਸੀ।

ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ
ਜਲੰਧਰ (ਵਰੁਣ)— ਜਲੰਧਰ ਦੇ ਇੰਡਸਟਰੀਅਲ ਏਰੀਆ 'ਚ ਇਕ ਨੌਜਵਾਨ ਵੱਲੋਂ ਆਪਣੇ ਦੋਸਤ ਦੀ 12 ਸਾਲਾ ਬੇਟੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪਹਿਲਾਂ ਬੱਚਿਆਂ ਦੇ ਪਿਤਾ ਨਾਲ ਸ਼ਰਾਬ ਪੀਤੀ ਅਤੇ ਦੇਰ ਰਾਤ ਡਰ ਲੱਗਣ ਦਾ ਬਹਾਨਾ ਬਣਾ ਕੇ ਉਨ੍ਹਾਂ ਦੇ ਕਮਰੇ 'ਚ ਜਾ ਕੇ ਸੌਂ ਗਿਆ। ਸ਼ੱਕ ਪੈਣ 'ਤੇ ਜਦੋਂ ਬੱਚਿਆਂ ਦੇ ਪਿਤਾ ਨੇ ਕਮਰੇ 'ਚ ਜਾ ਕੇ ਵੇਖਿਆ ਤਾਂ ਆਪਣੇ ਦੋਸਤ ਨੂੰ 12 ਸਾਲਾ ਬੱਚੀ ਨਾਲ ਗਲਤ ਹਰਕਤ ਕਰਦਿਆਂ ਵੇਖ ਲਿਆ।

ਬਠਿੰਡਾ ਸਿਵਲ ਹਸਪਤਾਲ ਦਾ ਕਾਰਾ, 11 ਸਾਲ ਦੇ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖ਼ੂਨ ਚੜ੍ਹਾਇਆ
ਬਠਿੰਡਾ (ਵਰਮਾ) : ਬਠਿੰਡਾ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਉਜਾਗਰ ਹੋਈ ਹੈ। ਇੱਥੇ ਇਕ 11 ਸਾਲਾ ਮਾਸੂਮ ਬੱਚਾ ਏਡਜ਼ ਦੀ ਲਪੇਟ 'ਚ ਆ ਗਿਆ। ਬੱਚਾ ਪਹਿਲਾਂ ਥੈਲੇਸੀਮੀਆ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਮਾਸੂਮ ਨੂੰ ਏਡਜ਼ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਮਾਤਾ-ਪਿਤਾ ਦਾ ਬੁਰਾ ਹਾਲ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਹਸਪਤਾਲ ਪ੍ਰਬੰਧਨ ਨੇ ਬੱਚੇ ਨੂੰ ਐੱਚ.ਵੀ.ਆਈ.ਪਾਜ਼ੇਟਿਵ ਦਾ ਖੂਨ ਚੜ੍ਹਾ ਦਿੱਤਾ ਹੈ।

ਪੰਜਾਬ ਦੀ ਇਸ 'ਕਿਸਾਨ ਜੱਥੇਬੰਦੀ' ਨੇ ਠੁਕਰਾਇਆ ਕੇਂਦਰ ਦਾ ਸੱਦਾ, ਦਿੱਤੇ ਵੱਡੇ ਤਰਕ
ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੂੰ ਕੇਂਦਰ ਸਰਕਾਰ ਨੇ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ, ਜਿਸ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ 13 ਨਵੰਬਰ ਨੂੰ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ ਪਰ 'ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ' ਨੇ ਕੇਂਦਰ ਵੱਲੋਂ ਆਏ ਇਸ ਸੱਦੇ ਨੂੰ ਠੁਕਰਾ ਦਿੱਤਾ ਹੈ।

ਪੰਜਾਬ ਭਾਜਪਾ ਨੇ ਜਤਾਈ ਉਮੀਦ, ਗੱਲਬਾਤ ਮਗਰੋਂ ਬਹਾਲ ਹੋ ਸਕਣਗੀਆਂ ਰੁਕੀਆਂ ਰੇਲ ਸੇਵਾਵਾਂ
ਲੁਧਿਆਣਾ (ਗੁਪਤਾ) : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਹਿੱਤ 'ਚ ਅਤੇ ਆਮ ਲੋਕਾਂ ਦੀ ਭਲਾਈ ਲਈ ਜੋ ਵੀ ਕਦਮ ਚੁੱਕ ਰਹੇ ਹਨ, ਉਨ੍ਹਾਂ ਦਾ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਨੂੰ ਦੇਸ਼ ਭਰ ਦੇ ਵੋਟਰਾਂ ਨੇ ਸਮਝ ਲਿਆ ਹੈ। ਇਹੀ ਕਾਰਨ ਹੈ ਕਿ ਬਿਹਾਰ ਸਮੇਤ ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਚੋਣ ਨਤੀਜਿਆਂ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਗਠਜੋੜ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ।
 


author

Bharat Thapa

Content Editor

Related News