ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ
Saturday, Oct 31, 2020 - 08:56 PM (IST)
ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ
ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਭਗਵਾਨ ਵਾਲਮੀਕਿ ਜੈਯੰਤੀ ਮੌਕੇ 'ਤੇ ਦਲਿਤ ਵਿਦਿਆਰਥੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ। ਕੈਪਟਨ ਵੱਲੋਂ ਸੂਬੇ ਦੇ ਦਲਿਤ ਵਿਦਿਆਰਥੀਆਂ ਲਈ ਅੱਜ ਡਾ. ਬੀ. ਆਰ. ਅੰਬੇਡਕਰ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਲਾਂਚ ਕੀਤੀ ਗਈ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਭਾਜਪਾ ਨੂੰ ਝਟਕਾ, ਇਕ ਹੋਰ ਵੱਡੇ ਸਿੱਖ ਚਿਹਰੇ ਨੇ ਦਿੱਤਾ ਅਸਤੀਫ਼ਾ
ਬਠਿੰਡਾ: ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਪ੍ਰਤੀ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਰਵੱਈਏ ਦੇ ਰੋਸ ਵਜੋਂ ਭਾਜਪਾ ਪੰਜਾਬ ਦੇ ਯੂਥ ਜਨਰਲ ਸੈਕਟਰੀ ਬਰਿੰਦਰ ਸਿੰਘ ਕਲਿਆਣ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਯੂਨੀਵਰਿਸਟੀ ਤੋਂ ਬਾਅਦ ਹੁਣ ਸਕੂਲ ਦੇ ਗੇਟ 'ਤੇ ਲੱਗਾ 'ਖਾਲਿਸਤਾਨ' ਦਾ ਬੈਨਰ (ਤਸਵੀਰਾਂ)
ਸਨੌਰ (ਜੋਸਨ) : ਜ਼ਿਲ੍ਹਾ ਪਟਿਆਲਾ ਦੇ ਥਾਣਾ ਸਨੌਰ ਅਧੀਨ ਪੈਂਦੇ ਕਸਬਾ ਸਨੌਰ ਵਿਖੇ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਦੇ ਗੇਟ 'ਤੇ ਖਾਲਿਸਤਾਨ ਦਾ ਬੈਨਰ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਚੰਡੀਗੜ੍ਹ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਦਾਖ਼ਲ ਹੋ ਬੀਬੀ ਨੇ ਕੁੜੀ ਦਾ ਸ਼ਰੇਆਮ ਚਾੜ੍ਹਿਆ ਕੁਟਾਪਾ
ਚੰਡੀਗੜ੍ਹ (ਕੁਲਦੀਪ)— ਖ਼ੂਬਸੂਰਤ ਸ਼ਹਿਰ ਚੰਡੀਗੜ੍ਹ 'ਚ ਆਏ ਦਿਨ ਹੱਥੋਪਾਈਂ, ਕੁੱਟਮਾਰ, ਹੱਤਿਆ ਅਤੇ ਗੋਲੀ ਚੱਲਣ ਵਰਗੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸੈਕਟਰ-46 ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਬੀਬੀ ਦੁਕਾਨਦਾਰ ਨੇ ਆਪਣੇ ਹੀ ਗੁਆਂਢੀ ਦੁਕਾਨਦਾਰ ਦੀ ਕੁੜੀ ਨੂੰ ਸ਼ਰੇਆਮ ਗਾਲ੍ਹਾਂ ਕੱਢਣ ਲੱਗ ਗਈ। ਇੰਨਾ ਹੀ ਨਹੀਂ ਗੁਆਂਢੀ ਬੀਬੀ ਉਨ੍ਹਾਂ ਦੀ ਦੁਕਾਨ 'ਚ ਦਾਖ਼ਲ ਹੋਈ ਅਤੇ ਉਥੋਂ ਬੈਠੀ ਕੁੜੀ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।
ਬਲੱਡ ਬੈਂਕ 'ਚ 'ਲਾਲ ਖੂਨ' ਦਾ ਕਾਲਾ ਖੇਡ, ਵਾਇਰਲ ਵੀਡੀਓ ਨੇ ਮਚਾ ਛੱਡੀ ਤੜਥੱਲੀ
ਲੁਧਿਆਣਾ (ਰਾਜ) : ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕਰਨ ਵਾਲੇ ਸਿਵਲ ਹਸਤਪਾਲ ’ਚ ਹੀ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਮਰੀਜ਼ਾਂ ਨੂੰ ਕੁੱਝ ਪੈਸਿਆਂ ’ਚ ਮਿਲਣ ਵਾਲਾ ਖੂਨ ਮੋਟੀ ਰਕਮ ਲੁੱਟ ਕੇ ਵੇਚਿਆ ਜਾ ਰਿਹਾ ਹੈ। ਦੋਸ਼ ਹੈ ਕਿ ਬੱਲਡ ਬੈਂਕ ’ਚ ਕੰਮ ਕਰਨ ਵਾਲੇ ਮੁਲਾਜ਼ਮ ਹੀ ਲੋਕਾਂ ਵੱਲੋਂ ਦਾਨ ਕੀਤਾ ਗਿਆ ਖੂਨ ਅੱਗੇ ਵੇਚ ਰਹੇ ਹਨ।
ਮਾਸਕ ਨਾ ਪਹਿਨਣ ਦੀ ਜ਼ਿੱਦ ਨੇ ਪੰਜਾਬੀਆਂ ਦੀ ਜੇਬ 'ਚੋਂ ਕੱਢਵਾਏ 28 ਕਰੋੜ, 6 ਲੱਖ ਤੋਂ ਜ਼ਿਆਦਾ ਚਲਾਨ
ਚੰਡੀਗੜ੍ਹ (ਰਮਨਜੀਤ) : ਕੋਰੋਨਾ ਲਾਗ ਦੀ ਬੀਮਾਰੀ ਕਾਰਨ ਦੇਸ਼ ਭਰ 'ਚ ਮਾਰਚ ਮਹੀਨੇ ਦੌਰਾਨ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਪੰਜਾਬ ਦੇਸ਼ ਦੇ ਉਨ੍ਹਾਂ ਚੋਣਵੇਂ ਰਾਜਾਂ 'ਚੋਂ ਸੀ, ਜਿਸਨੇ ਆਪਣੇ ਬਾਸ਼ਿੰਦਿਆਂ ਨੂੰ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਚਾਉਣ ਵਾਸਤੇ ਸਖ਼ਤੀ ਵਰਤਦੇ ਹੋਏ ਕਰਫਿਊ ਲਾ ਦਿੱਤਾ।
ਹੁਸ਼ਿਆਰਪੁਰ 'ਚ ਖ਼ੌਫ਼ਨਾਕ ਵਾਰਦਾਤ: ਡਿਊਟੀ ਤੋਂ ਵਾਪਸ ਜਾ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ
ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ 'ਚ ਇਕ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਵੱਡੀ ਖ਼ਬਰ : ਲਿਫ਼ਾਫੇ 'ਚ 'ਸ਼ਰਾਬ' ਵੇਚਦੇ ਬੱਚੇ ਦੀ ਵੀਡੀਓ ਵਾਇਰਲ, ਛਾਪੇ ਤੋਂ ਪਹਿਲਾਂ ਹੀ ਜਿੰਦੇ ਲਾ ਭੱਜੇ ਲੋਕ (ਵੀਡੀਓ
ਖੰਨਾ (ਵਿਪਨ) : ਖੰਨਾ ਅੰਦਰ ਲਿਫਾਫੇ 'ਚ ਸ਼ਰਾਬ ਵੇਚਦੇ ਬੱਚੇ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਐਕਸਾਈਜ਼ ਮਹਿਕਮੇ ਅਤੇ ਪੁਲਸ ਵੱਲੋਂ ਮਾਡਲ ਟਾਊਨ ਦੇ ਵਿਕਾਸ ਨਗਰ, ਸਮਰਾਲਾ ਰੋਡ ਵਿਖੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ, ਹਾਲਾਂਕਿ ਪੁਲਸ ਦੇ ਛਾਪੇ ਤੋਂ ਪਹਿਲਾਂ ਹੀ ਬਹੁਤੇ ਲੋਕ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜਣ 'ਚ ਕਾਮਯਾਬ ਹੋ ਗਏ।
6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲੇ 'ਚ ਨਵਾਂ ਮੋੜ, ਪੰਜਾਬ ਪੁਲਸ ਨੇ ਪੇਸ਼ ਕੀਤਾ ਚਲਾਨ
ਚੰਡੀਗੜ੍ਹ/ਹੁਸ਼ਿਆਰਪੁਰ (ਅਸ਼ਵਨੀ, ਮਿਸ਼ਰਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਤੇਜ਼ੀ ਨਾਲ ਅਮਲ ਕਰਦੇ ਹੋਏ ਪੰਜਾਬ ਪੁਲਸ ਵੱਲੋਂ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਜਾਂਚ ਪੂਰੀ ਕਰਦੇ ਹੋਏ ਹੁਸ਼ਿਆਰਪੁਰ 'ਚ 6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਮਾਮਲੇ 'ਚ ਸ਼ੁੱਕਰਵਾਰ ਨੂੰ ਚਲਾਨ ਪੇਸ਼ ਕਰ ਦਿੱਤਾ ਗਿਆ।