ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

Monday, Oct 19, 2020 - 08:48 PM (IST)

ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਜਲੰਧਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦਾ ਜਖ਼ੀਰਾ ਬਰਾਮਦ
ਜਲੰਧਰ (ਵਰੁਣ)— 14 ਅਕਤੂਬਰ ਨੂੰ 27 ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਲੁਧਿਆਣਾ ਦੇ ਰਹਿਣ ਵਾਲੇ ਦੋ ਲੋਕਾਂ ਤੋਂ ਪੁੱਛਗਿੱਛ 'ਚ ਜਲੰਧਰ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਵੱਲੋਂ 2.01 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਲੁਧਿਆਣਾ ਦੇ ਭੀੜ-ਭਾੜ ਵਾਲੇ ਚੇਤ ਸਿੰਘ ਨਗਰ ਇਲਾਕੇ 'ਚ 14 ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਹੋਈ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

3 ਮਹੀਨੇ ਪਹਿਲਾਂ ਲਾਪਤਾ ਹੋਏ ਜਵਾਨ ਸਤਵਿੰਦਰ ਸਿੰਘ ਨੂੰ ਦਿੱਤਾ ਗਿਆ ਸ਼ਹੀਦ ਦਾ ਦਰਜਾ
ਬਰਨਾਲਾ (ਸੁਨੀਲ) : 22 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ਚੀਨ ਸਰਹੱਦ 'ਤੇ ਲਾਪਤਾ ਹੋਏ ਜਵਾਨ ਸਤਵਿੰਦਰ ਸਿੰਘ ਨੂੰ ਫੌਜ ਵਲੋਂ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੈ। ਇਸ ਦੇ ਚੱਲਦਿਆ ਪਿੰਡ ਕੁਤਬਾ 'ਚ ਸ਼ਹੀਦ ਸਤਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆ ਅੰਤਿਮ ਅਰਦਾਸ ਕੀਤੀ। 

ਖੇਤੀ ਕਾਨੂੰਨਾਂ ਖ਼ਿਲਾਫ਼ ਸਿੱਧੂ ਦੀਆਂ ਦਮਦਾਰ ਤਕਰੀਰਾਂ, ਕੈਪਟਨ ਦਾ ਵੀ ਕੀਤਾ ਵਿਰੋਧ
ਚੰਡੀਗੜ੍ਹ (ਵੈੱਬ ਡੈਸਕ) : ਖੇਤੀ ਕਾਨੂੰਨਾਂ ਖ਼ਿਲਾਫ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਮਦਾਰ ਤਕਰੀਰਾਂ ਰਾਹੀਂ ਜਿੱਥੇ ਕੇਂਦਰ ਸਰਕਾਰ ਦੀ ਜੰਮ ਕੇ ਭੰਡੀ ਕੀਤੀ ਹੈ, ਉਥੇ ਹੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧੇ ਹਨ। 

'ਸੁਖਦੇਵ ਢੀਂਡਸਾ' ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ
ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਸੋਮਵਾਰ ਨੂੰ ਪਾਰਟੀ ਦੀ ਲੀਗਲ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਕਮੇਟੀ 'ਚ ਕਾਨੂੰਨ ਖੇਤਰਾਂ ਨਾਲ ਸਬੰਧਿਤ 7 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪਾਰਟੀ ਨੂੰ ਕਾਨੂੰਨ ਨਾਲ ਸਬੰਧਿਤ ਸਲਾਹ-ਮਸ਼ਵਰਾ ਦੇਣਗੇ। 

ਪੰਜਾਬ ਵਿਧਾਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ, 'ਆਪ' ਤੇ 'ਅਕਾਲੀ ਦਲ' ਦਾ ਪ੍ਰਦਰਸ਼ਨ ਜਾਰੀ
ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਮੰਗਲਵਾਰ ਸਵੇਰੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਜਾਰੀ ਹੈ।

ਜਲੰਧਰ: ਲੰਮੇ ਸਮੇਂ ਤੋਂ ਬਾਅਦ ਸਕੂਲਾਂ 'ਚ ਪਰਤੀ ਰੌਣਕ, ਖਿੜ੍ਹੇ ਵਿਦਿਆਰਥੀਆਂ ਦੇ ਚਿਹਰੇ
ਜਲੰਧਰ (ਸੋਨੂੰ, ਬਿਊਰੋ) — ਕੋਰੋਨਾ ਲਾਗ ਦੀ ਬੀਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਸਕੂਲ ਸਰਕਾਰੀ ਹੁਕਮਾਂ ਤੋਂ ਬਾਅਦ 19 ਅਕਤੂਬਰ ਯਾਨੀ ਕਿ ਅੱਜ ਤੋਂ ਖੁੱਲ੍ਹ ਗਏ ਹਨ। ਹਾਲਾਂਕਿ ਅਜੇ 9ਵੀਂ ਤੋਂ 12ਵੀਂ ਕਲਾਸਾਂ ਤਕ ਹੀ ਸਕੂਲ ਖੋਲ੍ਹੇ ਗਏ ਹਨ ਪਰ ਇਨ੍ਹਾਂ 'ਚੋਂ ਵੀ ਵਧੇਰੇ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਰਾਜ਼ੀ ਨਹੀਂ ਹਨ। 

ਵਿਸ਼ੇਸ਼ ਇਜਲਾਸ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ
ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ 'ਚ ਸ਼ਹੀਦ ਕਰਨੈਲ ਸਿੰਘ, ਅਜ਼ਾਦੀ ਘੁਲਾਟੀਆ ਮਹਿੰਦਰ ਸਿੰਘ, ਆਜ਼ਾਦੀ ਘੁਲਾਟੀਆ ਸਰਦਾਰ ਸਿੰਘ, ਰਾਏ ਸਿੰਘ ਪਤੰਗਾ, ਮਹਿੰਦਰ ਸਿੰਘ, ਹੇਮਰਾਜ ਮਿੱਤਲ, ਜੋਗਿੰਦਰ ਸਿੰਘ ਪੁਆਰ, ਕੁਲਦੀਪ ਸਿੰਘ ਧੀਰ, ਕੇਸਰ ਸਿੰਘ ਨਰੂਲਾ, ਕਾਮਰੇਡ ਬਲਵਿੰਦਰ ਸਿੰਘ, ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਂ ਸ਼ਾਮਲ ਸਨ। 

ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕੈਪਟਨ 'ਤੇ ਗਰਜੇ 'ਮਜੀਠੀਆ', 'ਦਿੱਲੀਓਂ ਹਿੱਲਦੀ ਹੈ ਕਾਂਗਰਸ ਦੀ ਚਾਬੀ'
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ 'ਤੇ ਖੂਬ ਰਗੜੇ ਲਾਏ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਨਾਲ ਮਿਲ ਕੇ ਦੋਸਤਾਨਾ ਮੈਚ ਖੇਡ ਰਹੀ ਹੈ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਮਨਸ਼ਾ ਸਾਫ ਨਹੀਂ ਹੈ।
 


author

Bharat Thapa

Content Editor

Related News