ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

01/19/2021 8:42:53 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਮੋਗਾ ’ਚ ਦਿਲ ਕੰਬਾਉਣ ਵਾਲੀ ਘਟਨਾ, ਬਲਾਤਕਾਰ ’ਚ ਨਾਕਾਮ ਰਹਿਣ ’ਤੇ ਕੁੜੀ ਦਾ ਚਾਕੂਆਂ ਨਾਲ ਕਤਲ
ਮੋਗਾ (ਵਿਪਨ ਓਕਾਰਾ) : ਮੋਗਾ ਵਿਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਦਿਲ ਕੰਬਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਕ ਕਿਰਾਏ ਦੇ ਮਕਾਨ ’ਚ ਆਪਣੀ ਚਾਰ ਸਾਲ ਦੀ ਧੀ ਨਾਲ ਰਹਿ ਰਹੀ 24 ਸਾਲਾ ਤਲਾਕਸ਼ੁਦਾ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਆਏ ਮਜ਼ਦੂਰ ਦਾ ਜਦੋਂ ਉਕਤ ਕੁੜੀ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਕਿਸਾਨ ਅੰਦੋਲਨ ਦੇ ਸਮਰਥਨ ’ਚ ਸਿੰਘੂ ਸਰਹੱਦ ਤੋਂ ਸ਼ਿਮਲਾ ਪੁੱਜੇ 3 ਕਿਸਾਨ, ਪੁਲਸ ਨੇ ਲਏ ਹਿਰਾਸਤ ’ਚ
ਸ਼ਿਮਲਾ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਹੁਣ ਸ਼ਿਮਲਾ ’ਚ ਵੀ ਵਿਖਾਈ ਦੇਣ ਲੱਗੀ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।

ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ, ਸੋਸ਼ਲ ਮੀਡੀਆ 'ਤੇ ਮੰਗੀ ਮਦਦ
ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ  ਕਰ ਰਹੇ ਹਨ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਲਾਪਤਾ ਹੋ ਗਏ ਹਨ। ਅੱਜ ਦਿਲਪ੍ਰੀਤ ਢਿੱਲੋਂ ਨੇ ਪਿਤਾ ਨੂੰ ਲੱਭਣ ਲਈ ਸੋਸ਼ਲ ਮੀਡਿਆ 'ਤੇ ਮਦਦ ਦੀ ਅਪੀਲ ਕੀਤੀ ਹੈ।

ਕਿਸਾਨ ਅੰਦੋਲਨ: SC ਵਲੋਂ ਗਠਿਤ ਕਮੇਟੀ ਦੇ 3 ਮੈਂਬਰਾਂ ਨੇ ਕੀਤਾ ਮੰਥਨ, ਕਿਸਾਨਾਂ ਨੂੰ ਕੀਤੀ ਅਪੀਲ
ਨਵੀਂ ਦਿੱਲੀ– ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੀ ਅੱਜ ਪਹਿਲੀ ਬੈਠਕ ਹੋਈ ਹੈ। ਇਹ ਬੈਠਕ ਦਿੱਲੀ ਦੇ ਪੂਸਾ ਕੈਂਪਸ ’ਚ ਹੋਈ। ਇਸ ਬੈਠਕ ’ਚ ਕਮੇਟੀ ਦੇ ਤਿੰਨ ਮੈਂਬਰ- ਅਸ਼ੋਕ ਗੁਲਾਟੀ, ਪ੍ਰਮੋਦ ਕੁਮਾਰ ਜੋਸ਼ੀ ਅਤੇ ਅਨਿਲ ਘਨਵਟ ਸ਼ਾਮਲ ਹੋਏ। 

ਬੁਕਲੇਟ ਜਾਰੀ ਕਰਨ ਤੋਂ ਬਾਅਦ ਬੋਲੇ ਰਾਹੁਲ- ਅੱਜ ਦੇਸ਼ ਦੇ 4-5 ਮਾਲਕ ਬਣ ਗਏ ਹਨ
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ 'ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਇਸ ਦੌਰਾਨ 'ਖੇਤੀ ਕਾ ਖੂਨ' ਨਾਂ ਨਾਲ ਇਕ ਬੁਕਲੇਟ ਜਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੇ ਨਿਸ਼ਾਨਾ ਸਾਧਿਆ।

ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਪੁਲਸ ਅੱਗੇ ਰੱਖਿਆ ‘ਰੋਡਮੈਪ’, ਭਲਕੇ ਮੁੜ ਹੋਵੇਗੀ ਬੈਠਕ
ਨਵੀਂ ਦਿੱਲੀ— 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਨਾਲ ਸਿੰਘੂ ਸਰਹੱਦ ’ਤੇ ਅਹਿਮ ਬੈਠਕ ਹੋਈ। 

ਸਿੰਘੂ ਸਰਹੱਦ 'ਤੇ ਦਸੂਹਾ ਦੇ ਨਿਰਮਲ ਸਿੰਘ ਦੀ ਮੌਤ
ਹੁਸ਼ਿਆਰਪੁਰ/ਦਸੂਹਾ (ਵਰਿੰਦਰ ਪੰਡਿਤ, ਅਮਰੀਕ) - ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।

ਦਿੱਲੀ ਪੁਲਸ ਦੀ ਕਿਸਾਨ ਆਗੂਆਂ ਨਾਲ ਅਹਿਮ ਬੈਠਕ, ‘ਟਰੈਕਟਰ ਪਰੇਡ’ ਨੂੰ ਲੈ ਕੇ ਮੰਥਨ ਜਾਰੀ
ਨਵੀਂ ਦਿੱਲੀ— 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕੱਢਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਸ ਵਿਚਾਲੇ ਅੱਜ ਯਾਨੀ ਕਿ ਮੰਗਲਵਾਰ ਨੂੰ ਅਹਿਮ ਬੈਠਕ ਹੋ ਰਹੀ ਹੈ। ਇਸ ਬੈਠਕ ’ਚ ਕਿਸਾਨ ਜਥੇਬੰਦੀਆਂ ਨਾਲ ਟਰੈਕਰਟਰ ਪਰੇਡ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ।

ਪੈਟਰੋਲ 91 ਰੁਪਏ ਪ੍ਰਤੀ ਲਿਟਰ ਦੇ ਪਾਰ, ਜਾਣੋ ਅੱਜ ਕਿੰਨਾ ਵਧਿਆ ਤੇਲ ਦਾ ਭਾਅ
ਨਵੀਂ ਦਿੱਲੀ — ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੁਝ ਦਿਨਾਂ ਦੇ ਅੰਤਰਾਲ ਤੇ ਵਾਧਾ ਹੁੰਦਾ ਵੇਖਿਆ ਜਾ ਰਿਹਾ ਹੈ। ਕੱਲ੍ਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤਿੰਨ ਦਿਨਾਂ ਬਾਅਦ ਫਿਰ ਵਧੀਆਂ, ਜਿਸ ਕਾਰਨ ਇਹ ਕਈਂ ਸੂਬਿਆਂ ’ਚ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।

10ਵੇਂ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਲਾਇਆ 'ਦਸਤਾਰਾਂ ਦਾ ਲੰਗਰ' (ਵੀਡੀਓ)
ਸ੍ਰੀ ਪਟਨਾ ਸਾਹਿਬ (ਰਣਦੀਪ ਸਿੰਘ, ਨਵਜੋਤ ਕੌਰ)- ਸ੍ਰੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਟਨਾ ਸਾਹਿਬ ਵਿਖੇ ਲਗਾਤਾਰ ਸੰਗਤ ਪਹੁੰਚ ਰਹੀ ਹੈ।

ਰਿਹਾਈ ਤੋਂ ਬਾਅਦ ਸਿੰਘੂ ਬਾਰਡਰ ਪੁੱਜੇ ਸ਼੍ਰੀ ਬਰਾੜ, ਕਿਹਾ 'ਕਿਸਾਨਾਂ ਲਈ ਜੇਲ੍ਹਾਂ ਕੱਟਣ ਲਈ ਵੀ ਹਾਂ ਤਿਆਰ'
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਸ਼੍ਰੀ ਬਰਾੜ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੁਰਖ਼ੀਆਂ 'ਚ ਬਣੇ ਹੋਏ ਸਨ। ਦਰਅਸਲ, ਸ਼੍ਰੀ ਬਰਾੜ ਆਪਣੇ ਇਕ ਗੀਤ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਸਨ। ਆਪਣੇ ਵਿਵਾਦਿਤ ਗੀਤ ਕਾਰਨ ਪੁਲਸ ਹਿਰਾਸਤ 'ਚ ਰਹੇ ਸ਼੍ਰੀ ਬਰਾੜ ਬੀਤੇ ਦਿਨ ਕਿਸਾਨ ਅੰਦੋਲਨ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਕਿਸਾਨਾਂ ਦਾ ਹੌਂਸਲਾ ਵਧਾਇਆ ਅਤੇ ਨਾਲ ਹੀ ਆਪਣੇ ਵਿਵਾਦ ਨੂੰ ਲੈ ਕੇ ਵੀ ਕਈ ਜਵਾਬ ਦਿੱਤੇ।
 


Bharat Thapa

Content Editor

Related News