ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

Saturday, Jan 16, 2021 - 08:48 PM (IST)

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਪੰਜਾਬ ਵਿਚ ਨਗਰ-ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ
ਚੰਡੀਗੜ੍ਹ - ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵੱਲੋਂ ਅੱਜ ਇਥੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਟਿਕਰੀ ਸਰਹੱਦ ਤੋਂ ਆਈ ਬੁਰੀ ਖ਼ਬਰ, ਪਿੰਡ ਭੀਟੀਵਾਲਾ ਦੇ ਕਿਸਾਨ ਬੋਹੜ ਸਿੰਘ ਦੀ ਮੌਤ
ਮਲੋਟ (ਜੁਨੇਜਾ): ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 48 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਅੱਜ ਲੰਬੀ ਦੇ ਪਿੰਡ ਭੀਟੀਵਾਲਾ ਦਾ 35 ਸਾਲਾ ਇਕ ਕਿਸਾਨ ਇਸ ਸੰਘਰਸ਼ ਲਈ ਆਪਣੀ ਜਾਨ ਦੇ ਗਿਆ। 

ਪੰਜਾਬ 'ਚ 'ਕੈਪਟਨ' ਨੇ ਕੀਤਾ 'ਕੋਰੋਨਾ' ਵੈਕਸੀਨ ਦਾ ਆਗਾਜ਼, ਮੋਦੀ ਨੂੰ ਕੀਤੀ ਖ਼ਾਸ ਅਪੀਲ
ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਹਾਲੀ ਜ਼ਿਲ੍ਹੇ 'ਚ ਅੱਜ ਕੋਰੋਨਾ ਵੈਕਸੀਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। 

ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਇਸ ਜ਼ਿਲ੍ਹੇ 'ਚ ਹੋਈ ਐਂਟਰੀ!
ਮੋਹਾਲੀ/ਚੰਡੀਗੜ੍ਹ (ਪਰਦੀਪ, ਨਿਆਮੀਆਂ ਰਮਨਜੀਤ) : ਪੰਜਾਬ 'ਚ ਬਰਡ ਫਲੂ ਨੂੰ ਲੈ ਕੇ ਬਹੁਤ ਹੀ ਚਿੰਤਾ ਵਾਲੀ ਖ਼ਬਰ ਆ ਰਹੀ ਹੈ। ਪਤਾ ਲੱਗਾ ਹੈ ਕਿ ਬੀਤੇ ਦਿਨ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਸ਼ਮਸ਼ਾਨਘਾਟ 'ਚ ਜਿਹੜੇ ਕਾਂ ਮ੍ਰਿਤਕ ਪਾਏ ਗਏ ਸਨ।

ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਦੀ ਬੇਟੀ ਗਰਿਮਾ ਵਰਮਾ ਦੀ ਵਾਈਟ ਹਾਊਸ ਵਿਚ ਐਂਟਰੀ ਹੋਈ ਹੈ। ਉਹ ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਦੀ ਡਿਜੀਟਲ ਡਾਇਰੈਕਟਰ ਨਿਯੁਕਤ ਹੋਈ ਹੈ। ਉਹਨਾਂ ਦੀ ਨਿਯੁਕਤੀ ਨਾਲ ਬਰਨਾਲਾ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। 

ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ
ਜਲੰਧਰ (ਰੱਤਾ)— ਅੱਜ ਤੋਂ ਭਾਰਤ ’ਚ ਕੋਰੋਨਾ ਦੇ ਅੰਤ ਲਈ ਕੋਰੋਨਾ ਵੈਕਸੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸੇ ਦੇ ਚਲਦਿਆਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸਿਵਲ ਹਸਪਤਾਲ ’ਚ ਕੋਰੋਨਾ ਦਾ ਸਭ ਤੋਂ ਪਹਿਲਾਂ ਟੀਕਾ ਰਿਟਾਇਰਡ ਸੀਨੀਅਰ ਮੈਡੀਕਲ ਅਫ਼ਸਰ ਕਸ਼ਮੀਰੀ ਲਾਲ ਨੇ ਲਗਵਾਇਆ। ਇਸ ਮੌਕੇ ਸਿਵਲ ਹਸਪਤਾਲ ’ਚ ਡੀ. ਸੀ. ਘਨਸ਼ਾਮ ਥੋਰੀ ਵੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ। 

ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
ਜਲੰਧਰ/ਅੰਮਿ੍ਰਤਸਰ (ਗੁਲਸ਼ਨ)–ਦੇਸ਼ ਦੇ ਕੁਝ ਸੂਬਿਆਂ ਵਿਚ ਬਰਡ ਫਲੂ ਫੈਲਣ ਸਬੰਧੀ ਖ਼ਬਰਾਂ ਆਉਣ ਤੋਂ ਬਾਅਦ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ ਸਤਿਸੰਗ ਘਰਾਂ ਅਤੇ ਸੇਵਾਦਾਰਾਂ ਲਈ ਵੀ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕਿਸਾਨ ਅੰਦੋਲਨ 'ਚ ਡਟੇ ਦੀਪ ਸਿੱਧੂ ਦੇ ਭਰਾ ਨੂੰ ਸੰਮਨ, ਅਦਾਕਾਰ ਨੇ ਵੀ ਕਰ ਦਿੱਤਾ ਇਹ ਚੈਲੇਂਜ (ਵੀਡੀਓ)
ਚੰਡੀਗੜ੍ਹ (ਬਿਊਰੋ) : ਏ. ਐੱਨ. ਆਈ. ਵਲੋਂ ਲਗਾਤਾਰ ਪੰਜਾਬ ’ਚ ਸੰਮਨ ਭੇਜੇ ਜਾ ਰਹੇ ਹਨ। ਹੁਣ ਇਕ ਤਾਜਾ ਮਾਮਲਾ ਦੀਪ ਸਿੱਧੂ ਦਾ ਸਾਹਮਣੇ ਆਇਆ ਹੈ, ਜੋ ਉਨ੍ਹਾਂ ਦੇ ਪਰਿਵਾਰ ਨਾਲ ਜੁੜਿਆ ਹੈ। ਦਰਅਸਲ, ਸਰਕਾਰ ਨੇ ਦੀਪ ਸਿੱਧੂ ਦੇ ਪਰਿਵਾਰ ’ਤੇ ਸਿਕੰਜਾ ਕੱਸਿਆ ਹੈ। 

ਪੰਜਾਬ ਦੇ ਸਕੂਲੀ ਬੱਚਿਆਂ ਲਈ ਬੰਦ ਹੋਈ ਇਹ ਸਹੂਲਤ, ਸਿਰਫ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ 'ਮਿਡ-ਡੇਅ-ਮੀਲ'
ਲੁਧਿਆਣਾ (ਵਿੱਕੀ) : ਪੰਜਾਬ ’ਚ 5ਵੀਂ ਤੋਂ ਲੈ ਕੇ ਉੱਪਰ ਵਾਲੀਆਂ ਸਾਰੀਆਂ ਜਮਾਤਾਂ ਲਈ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਸਿੱਖਿਆ ਮਹਿਕਮੇ ਨੇ ਵੀ ਕੋਰੋਨਾ ਕਾਲ 'ਚ ਜਾਰੀ ਕੀਤੇ ਗਏ ਹੁਕਮਾਂ ’ਚ ਸੋਧ ਕਰਨੀ ਸ਼ੁਰੂ ਕਰ ਦਿੱਤੀ ਹੈ।

ਕਿਸਾਨਾਂ ਦੇ ਹੱਕ 'ਚ ਮੁੜ ਗਰਜੇ ਰਣਜੀਤ ਬਾਵਾ, ਦਿਖਾਏ ਦੁਨੀਆ ਦੇ ਅਸਲ ਰੰਗ (ਵੀਡੀਓ)
ਚੰਡੀਗੜ੍ਹ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਨ੍ਹਾਂ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਦਿੱਲੀ ਦੀਆਂ ਬਰੂਹਾਂ 'ਤੇ ਡਟਿਆ ਹੋਇਆ ਹੈ। 

 


Bharat Thapa

Content Editor

Related News