ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ
Saturday, Dec 05, 2020 - 09:02 PM (IST)
ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਕਿਸਾਨਾਂ ਤੇ ਸਰਕਾਰ ਵਿਚਾਲੇ 5ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ
ਨਵੀਂ ਦਿੱਲੀ/ਚੰਡੀਗੜ੍ਹ : ਕਿਸਾਨ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਯਾਨੀ ਕਿ ਸ਼ਨੀਵਾਰ ਨੂੰ 5ਵੇਂ ਦੌਰ ਦੀ ਬੈਠਕ ਵੀ ਬੇਸਿੱਟਾ ਰਹੀ। ਕਰੀਬ 4 ਘੰਟੇ ਚੱਲਣ ਤੋਂ ਬਾਅਦ ਬੈਠਕ ਖਤਮ ਹੋ ਗਈ ਹੈ ਅਤੇ ਇਸ ਬੈਠਕ 'ਚ ਵੀ ਸਰਕਾਰ ਵਲੋਂ ਕਿਸਾਨਾਂ ਨਾਲ ਇਕ ਹੋਰ ਬੈਠਕ ਸੱਦੀ ਗਈ ਹੈ, ਜੋ ਕਿ 9 ਦਸੰਬਰ ਨੂੰ ਹੋਵੇਗੀ। ਸਰਕਾਰ ਤੇ ਕਿਸਾਨਾਂ ਵਿਚਾਲੇ 9 ਦਸੰਬਰ ਨੂੰ ਹੋਣ ਵਾਲੀ ਅਗਲੀ ਬੈਠਕ 'ਚ ਖੇਤੀ ਕਾਨੂੰਨਾਂ 'ਤੇ ਸਪੱਸ਼ਟ ਫੈਸਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਕੇਂਦਰ-ਕਿਸਾਨਾਂ ਵਿਚਕਾਰ ਗੱਲਬਾਤ ਜਾਰੀ, ਕਿਸਾਨਾਂ ਨੇ ਅੱਜ ਵੀ ਨਹੀਂ ਖਾਧਾ 'ਸਰਕਾਰੀ ਭੋਜਨ'
ਨਵੀਂ ਦਿੱਲੀ (ਸੁਮਿਤ ਖੰਨਾ)— ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਯਾਨੀ ਕਿ ਸ਼ਨੀਵਾਰ ਨੂੰ 5ਵੇਂ ਦੌਰ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਕੀ ਕੋਈ ਹੱਲ ਨਿਕਲੇਗਾ ਜਾਂ ਨਹੀਂ ਇਹ ਤਾਂ ਬੈਠਕ ਤੋਂ ਬਾਅਦ ਹੀ ਸਾਫ਼ ਹੋ ਸਗੇਗਾ। ਦਿੱਲੀ ਸਥਿਤ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਚੱਲ ਰਹੀ ਹੈ। ਕਿਸਾਨਾਂ ਨੇ ਅੱਜ ਵੀ ਸਰਕਾਰੀ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਲਈ ਦੁਪਹਿਰ ਦਾ ਭੋਜਨ ਲੰਗਰ ਦੇ ਰੂਪ 'ਚ ਅੱਜ ਵੀ ਗੁਰੂ ਘਰ ਤੋਂ ਆਇਆ।
ਦਿਲਜੀਤ ਨੇ ਕਿਸਾਨੀ ਸੰਘਰਸ਼ ਲਈ ਦਿੱਤੇ 1 ਕਰੋੜ ਰੁਪਏ, ਸਿੰਗਾ ਨੇ ਕੀਤਾ ਦਾਅਵਾ
ਜਲੰਧਰ (ਬਿਊਰੋ)– ਅਜਿਹੇ ਕਈ ਕਲਾਕਾਰ ਹਨ, ਜੋ ਸਮਾਜ ਸੇਵਾ ਵੀ ਕਰਦੇ ਹਨ ਤੇ ਰੌਲਾ ਵੀ ਨਹੀਂ ਪਾਉਂਦੇ। ਅਜਿਹੇ ਹੀ ਕਲਾਕਾਰਾਂ ਦੀ ਲਿਸਟ ’ਚ ਸ਼ੁਮਾਰ ਹਨ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ। ਦਿਲਜੀਤ ਦੋਸਾਂਝ ਨੇ ਕਿਸਾਨੀ ਸੰਘਰਸ਼ ਲਈ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਦਿੱਲੀ ਪਹੁੰਚੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਦਿਖਾਇਆ ਸ਼ੀਸ਼ਾ, ਕਿਹਾ- ‘ਇਥੇ ਕੋਈ ਖ਼ੂਨ-ਖਰਾਬਾ ਨਹੀਂ ਹੋ ਰਿਹਾ’
ਜਲੰਧਰ (ਬਿਊਰੋ)– ਟਵਿਟਰ ’ਤੇ ਕੰਗਨਾ ਰਣੌਤ ਦੇ ਵਹਿਮ ਕੱਢਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਜ਼ਮੀਨੀ ਪੱਧਰ ’ਤੇ ਦਿੱਲੀ ’ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ’ਚ ਸ਼ਮੂਲੀਅਤ ਕੀਤੀ ਹੈ। ਦਿੱਲੀ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਜਿਥੇ ਸ਼ੀਸ਼ਾ ਦਿਖਾਇਆ, ਉਥੇ ਸਰਕਾਰ ਨੂੰ ਵੀ ਖਾਸ ਅਪੀਲ ਕੀਤੀ ਹੈ।
ਦਿੱਲੀ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਮੰਡੇਰ ਦੇ ਕਿਸਾਨ ਦੀ ਹਾਦਸੇ 'ਚ ਮੌਤ
ਕਾਠਗੜ੍ਹ (ਰਾਜੇਸ਼ ਸ਼ਰਮਾ) : ਕਾਠਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਹਸਨਪੁਰ ਮੰਡੇਰ ਦੇ ਇਕ ਕਿਸਾਨ ਸੁਰਿੰਦਰ ਸਿੰਘ ਦੀ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਹਾਦਸਾ ਵਾਪਰਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮੰਡੇਰ ਨਿਵਾਸੀ ਨੰਬਰਦਾਰ ਜਸਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਪਿੰਡ ਹਸਨਪੁਰ ਮੰਡੇਰ ਦਾ ਕਿਸਾਨ ਸੁਰਿੰਦਰ ਸਿੰਘ (50 ਸਾਲ) ਪੁੱਤਰ ਮੇਜਰ ਸਿੰਘ ਆਪਣੇ ਟਰੈਕਟਰ ਟਰਾਲੀ ਵਿਚ 10-12 ਕਿਸਾਨਾਂ ਨੂੰ ਲੈ ਕੇ ਦਿੱਲੀ ਵਿਖੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਜਾ ਰਿਹਾ ਸੀ।
ਕਿਸਾਨਾਂ ਦੇ ਸਮਰਥਨ ਦੌਰਾਨ ਯੋਗਰਾਜ ਸਿੰਘ ਨੇ ਦਿੱਤਾ ਵਿਵਾਦਿਤ ਬਿਆਨ, ਉੁੱਠੀ ਗ੍ਰਿਫ਼ਤਾਰੀ ਦੀ ਮੰਗ
ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਇਕ ਵਾਰ ਫਿਰ ਉਨ੍ਹਾਂ ਨੇ ਭੜਕਾਓ ਬਿਆਨ ਦੇ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਕੇਂਦਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਦੇਣ ਪੁੱਜੇ ਯੋਗਰਾਜ ਸਿੰਘ ਨੇ ਇਤਰਾਜ਼ਯੋਗ ਭਾਸ਼ਣ ਦੇ ਕੇ ਖੁਦ ਨੂੰ ਮੁਸੀਬਤ ਵਿਚ ਪਾ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਉਠਣ ਲੱਗੀ ਹੈ।
ਸਪੇਨ 'ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ 'ਚ ਕੱਢੀ ਰੈਲੀ (ਤਸਵੀਰਾਂ)
ਸਪੇਨ- ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਲਗਭਗ 2 ਮਹੀਨਿਆਂ ਤੋਂ ਪੰਜਾਬ ਵਿਚ ਅਤੇ ਹੁਣ ਕੌਂਮੀ ਰਾਜਧਾਨੀ ਦਿੱਲੀ ਤੱਕ ਪਹੁੰਚ ਚੁੱਕੇ ਕਿਸਾਨ ਅੰਦੋਲਨ ਨੂੰ ਮਿਲ ਰਹੇ ਸਮਰਥਨ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਨਾ ਸਿਰਫ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਮਾਜਕ ਅਤੇ ਭਾਵਨਾਤਮਕ ਸਮਰਥਨ ਹਾਸਲ ਹੋ ਰਿਹਾ ਹੈ, ਸਗੋਂ ਵਿਦੇਸ਼ਾਂ ਵਿਚ ਵੀ ਇਸ ਦੇ ਪੱਖ ਵਿਚ ਆਵਾਜ਼ ਬੁਲੰਦ ਹੋ ਰਹੀ ਹੈ।
ਬਾਲੀਵੁੱਡ ਸਿਤਾਰਿਆਂ ਨੂੰ ਪਾਈ ਗਿੱਪੀ ਗਰੇਵਾਲ ਨੇ ਝਾੜ, ਸੁਣਾਈਆਂ ਖਰੀਆਂ-ਖਰੀਆਂ
ਜਲੰਧਰ (ਬਿਊਰੋ)– ਕਿਸਾਨ ਸੰਘਰਸ਼ ਦਾ ਜਿਥੇ ਪੰਜਾਬੀ ਕਲਾਕਾਰ ਵੱਧ-ਚੜ੍ਹ ਕੇ ਸਮਰਥਨ ਕਰ ਰਹੇ ਹਨ, ਉਥੇ ਬਾਲੀਵੁੱਡ ਸਿਤਾਰੇ ਕਿਸਾਨਾਂ ਲਈ ਆਪਣੀ ਆਵਾਜ਼ ਅਜੇ ਵੀ ਦੱਬੀ ਬੈਠੇ ਹਨ। ਇਸ ਨੂੰ ਦੇਖਦਿਆਂ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬਾਲੀਵੁੱਡ ਸਿਤਾਰਿਆਂ ਨੂੰ ਝਾੜ ਪਾਈ ਹੈ ਤੇ ਖਰੀਆਂ-ਖਰੀਆਂ ਵੀ ਸੁਣਾਈਆਂ ਹਨ।
ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਅਨਿਲ ਵਿਜ ਹੋਏ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ
ਹਰਿਆਣਾ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਖ਼ੁਦ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਵਿਜ ਨੇ ਪਿਛਲੇ ਕੁਝ ਦਿਨਾਂ 'ਚ ਉਨ੍ਹਾਂ ਨੂੰ ਮਿਲਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਕੋਰੋਨਾ ਦਾ ਟੈਸਟ ਕਰਵਾਉਣ।
ਕਿਸਾਨਾਂ ਦੇ ਹੱਕ ’ਚ ਖੜ੍ਹਿਆ ਹਨੀ ਸਿੰਘ, ਭਾਰਤ ਸਰਕਾਰ ਨੂੰ ਲਾਈ ਗੁਹਾਰ (ਵੀਡੀਓ)
ਜਲੰਧਰ (ਬਿਊਰੋ)– ਖੇਤੀ ਕਾਨੂੰਨਾਂ ਖਿਲਾਫ ਜਿਥੇ ਆਮ ਲੋਕਾਂ ’ਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਉਥੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ’ਚ ਖੜ੍ਹੇ ਹੋ ਰਹੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਕਿਸਾਨਾਂ ਦੇ ਮਸਲੇ ਕਲਾਕਾਰ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਜ਼ਮੀਨੀ ਪੱਧਰ ’ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਦੇਸ਼-ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਤਕ ਪਹੁੰਚਾਇਆ ਜਾਵੇ।