ਨਿਗਮ ਦਾ ਲੈਂਡ ਵਿਭਾਗ ਫਲੈਕਸ ਉਤਾਰਨ ''ਚ ਕਰ ਰਿਹੈ ਖਾਨਾਪੂਰਤੀ

Thursday, Oct 05, 2017 - 06:16 AM (IST)

ਨਿਗਮ ਦਾ ਲੈਂਡ ਵਿਭਾਗ ਫਲੈਕਸ ਉਤਾਰਨ ''ਚ ਕਰ ਰਿਹੈ ਖਾਨਾਪੂਰਤੀ

ਅੰਮ੍ਰਿਤਸਰ, (ਵੜੈਚ)-  ਤਿਉਹਾਰਾਂ ਮੌਕੇ ਅਤੇ ਨਿਗਮ ਚੋਣਾਂ ਤੋਂ ਪਹਿਲਾਂ ਆਪਣੇ ਨਾਂ ਚਮਕਾਉਣ ਲਈ ਗੁਰੂ ਨਗਰੀ 'ਚ ਫਲੈਕਸ ਬੋਰਡਾਂ ਦੀ ਭਰਮਾਰ ਹੈ ਪਰ ਨਿਗਮ ਵਿਭਾਗ ਸਭ ਕੁਝ ਦੇਖਦੇ ਹੋਏ ਵੀ ਜਾਣਬੁੱਝ ਕੇ ਅੱਖਾਂ ਬੰਦ ਕਰੀ ਬੈਠਾ ਹੈ। ਨੇਤਾਵਾਂ ਤੇ ਉੱਚ ਅਧਿਕਾਰੀਆਂ ਦੀ ਦਖਲਅੰਦਾਜ਼ੀ ਕਰ ਕੇ ਲੈਂਡ ਵਿਭਾਗ ਦੇ ਅਧਿਕਾਰੀ ਸ਼ਹਿਰ ਨੂੰ ਸਾਫ ਰੱਖਣ ਵਿਚ ਵੀ ਅਸਮਰੱਥ ਹੋ ਰਹੇ ਹਨ। ਸ਼ਹਿਰ ਦੀਆਂ ਸੜਕਾਂ, ਗਲੀਆਂ, ਬਾਜ਼ਾਰਾਂ, ਮੁਹੱਲਿਆਂ 'ਚ ਕਾਨੂੰਨ ਦੀ ਉਲੰਘਣਾ ਕਰਦੇ ਬੋਰਡ ਲਾਏ ਜਾ ਰਹੇ ਹਨ।
ਲੈਂਡ ਵਿਭਾਗ ਨਗਰ ਨਿਗਮ ਦੀ ਟੀਮ ਵੱਲੋਂ ਕਈ ਇਲਾਕਿਆਂ ਵਿਚ ਫਲੈਕਸ ਉਤਾਰ ਕੇ ਖਾਨਾਪੂਰਤੀ ਕੀਤੀ ਗਈ ਪਰ ਮਹਾਨਗਰ ਦੇ ਕਰੀਬ 80 ਫੀਸਦੀ ਇਲਾਕਿਆਂ ਵਿਚ ਬੋਰਡਾਂ ਦੀ ਭਰਮਾਰ ਹੈ। ਕਮਰਸ਼ੀਅਲ ਜਾਂ ਕਈ ਸੰਸਥਾਵਾਂ ਦੇ ਫਲੈਕਸ ਉਤਾਰੇ ਗਏ ਪਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਤੇ ਕਾਂਗਰਸ ਦੇ ਬੋਰਡਾਂ ਨੂੰ ਛੇਤੀ ਕਰ ਕੇ ਹੱਥ ਨਹੀਂ ਲਾਏ ਜਾ ਰਹੇ, ਜਿਸ ਕਰ ਕੇ ਸ਼ਹਿਰ ਦੀ ਖੂਬਸੂਰਤੀ ਨੂੰ ਗ੍ਰਹਿਣ ਲੱਗ ਰਿਹਾ ਹੈ।


Related News