ਮੰਦਰ ''ਚ ਚੋਰੀ ਕਰਨ ਵਾਲੇ ਨੂੰ ਜੇਲ ਭੇਜਿਆ
Saturday, Aug 19, 2017 - 07:19 AM (IST)
ਫਤਿਆਬਾਦ, (ਹਰਜਿੰਦਰ ਰਾਏ)- ਇਸ ਪਦਾਰਥਵਾਦੀ ਯੁੱਗ ਵਿਚ ਕੁਝ ਲੋਕ ਭਗਵਾਨ ਦੇ ਘਰਾਂ ਨੂੰ ਲੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੀ ਹੀ ਇਕ ਘਟਨਾ ਕਸਬਾ ਫਤਿਆਬਾਦ ਮੰਦਰ ਦੀ ਸਾਹਮਣੇ ਆਈ ਹੈ, ਜਿਸ ਵਿਚ ਹੋਈ ਚੋਰੀ ਦੀ ਵਾਰਦਾਤ ਬਾਰੇ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸੰਜੂ ਪੁੱਤਰ ਤਿਲਕ ਰਾਜ ਨੇ ਆਰੀ ਦੇ ਬਲੇਡ ਨਾਲ ਮੰਦਰ ਦੀ ਗੋਲਕ ਦਾ ਜਿੰਦਰਾ ਵੱਢ ਕੇ ਗੋਲਕ 'ਚੋਂ ਕਰੀਬ 7 ਹਜ਼ਾਰ ਦੀ ਰਾਸ਼ੀ ਕੱਢ ਲਈ ਅਤੇ ਫਰਾਰ ਹੋ ਗਿਆ। ਬਾਹਰ ਖੇਡਦੇ 11-12 ਸਾਲਾ ਬੱਚੇ ਨੇ ਇਸ ਵਰਤਾਰੇ ਨੂੰ ਦੇਖਿਆ ਸੀ, ਜਿਸ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਪੁਲਸ ਚੌਕੀ 'ਚ ਇਸ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਚੌਕੀ ਫਤਿਆਬਾਦ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚੋਰੀ ਦੀ ਰਕਮ 'ਚੋਂ 1400 ਰੁਪਏ ਬਰਾਮਦ ਕਰ ਲਏ ਅਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ।
