ਰੰਜਿਸ਼ਨ ਕਾਰ ਸਵਾਰ ਨੂੰ ਰੋਕ ਕੇ ਕੀਤਾ ਜ਼ਖਮੀ, 5 ਨਾਮਜ਼ਦ
Saturday, Jul 28, 2018 - 01:25 AM (IST)
ਬਟਾਲਾ,(ਬੇਰੀ)- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕਾਰ ਸਵਾਰ ਨੂੰ ਜ਼ਖਮੀ ਕਰਨ ਦੇ ਦੋਸ਼ ’ਚ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ ’ਚ ਬਖਸ਼ੀਸ਼ ਸਿੰਘ ਪੁੱਤਰ ਗੰਡਾ ਸਿੰਘ ਵਾਸੀ ਮਹਿਤਾ ਚੌਕ ਨੇ ਦੱਸਿਆ ਕਿ ਉਸਦਾ ਮਹਿਤਾ ਚੌਕ ਦੇ ਰਹਿਣ ਵਾਲੇ ਕੁਝ ਵਿਅਕਤੀਆਂ ਨਾਲ ਪਹਿਲਾਂ ਝਗਡ਼ਾ ਹੋਇਆ ਸੀ, ਜਿਸ ਕਾਰਨ ਸਬੰਧਤ ਵਿਅਕਤੀਆਂ ਨੇ ਬੀਤੇ ਦਿਨ ਖਜ਼ਾਨਾ ਪੈਲੇਸ ਨੇਡ਼ੇ ਸਾਡੀ ਕਾਰ ਰੋਕ ਕੇ ਮੈਨੂੰ ਸੱਟਾਂ ਲਾ ਕੇ ਜ਼ਖਮੀ ਕਰ ਦਿੱਤਾ ਜਦੋਂ ਮੈਂ ਅਤੇ ਮੇਰਾ ਭਤੀਜਾ ਕੁਲਦੀਪ ਸਿੰਘ ਆਪਣੀ ਕਾਰ ’ਚ ਸਵਾਰ ਹੋ ਕੇ ਪਿੰਡ ਮਹਿਤਾ ਤੋਂ ਪਿੰਡ ਧੀਰ ਜਾ ਰਹੇ ਸੀ। ®ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਕਾਰਵਾਈ ਕਰਦਿਆਂ 5 ਲੋਕਾਂ ਵਿਰੁੱਧ ਬਖਸ਼ੀਸ਼ ਸਿੰਘ ਦੇ ਬਿਆਨਾਂ ਦੇੇ ਆਧਾਰ ’ਤੇ ਕੇਸ ਦਰਜ ਕਰ ਲਿਅਾ ਹੈ।
