ਸੜਕ ਹਾਦਸੇ ''ਚ ਜ਼ਖਮੀ ਚਾਲਕ ਨੇ ਦਮ ਤੋੜਿਆ

Friday, Feb 23, 2018 - 02:51 AM (IST)

ਸੜਕ ਹਾਦਸੇ ''ਚ ਜ਼ਖਮੀ ਚਾਲਕ ਨੇ ਦਮ ਤੋੜਿਆ

ਮੋਗਾ,  (ਆਜ਼ਾਦ)—  ਕੋਟਕਪੂਰਾ ਰੋਡ 'ਤੇ ਪਿੰਡ ਰਾਜੇਆਣਾ ਕੋਲ ਬੇਕਾਬੂ ਕਾਰ ਦੇ ਦਰੱਖਤ ਨਾਲ ਟਕਰਾਉਣ 'ਤੇ ਕਾਰ ਚਾਲਕ ਗੁਰਦੀਪ ਸਿੰਘ ਨਿਵਾਸੀ ਬਾਘਾਪੁਰਾਣਾ ਦੀ ਮੌਤ ਹੋ ਗਈ।
ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਾਘਾਪੁਰਾਣਾ 'ਚ ਹੋਟਲ ਦਾ ਕਾਰੋਬਾਰ ਕਰਦਾ ਸੀ ਤੇ ਬੀਤੀ ਰਾਤ ਜਦੋਂ ਉਹ ਆਪਣੀ ਕਾਰ 'ਚ ਆ ਰਿਹਾ ਸੀ ਤਾਂ ਅਚਾਨਕ ਆਵਾਰਾ ਪਸ਼ੂ ਸੜਕ 'ਤੇ ਆਉਣ ਨਾਲ ਉਹ ਆਪਣੀ ਕਾਰ ਦਾ ਸੰਤੁਲਨ ਖੁਆ ਬੈਠਾ ਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਨੇ ਦਮ ਤੋੜ ਦਿੱਤਾ। ਇਸ ਸਬੰਧ 'ਚ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਸਤਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਪੁਲਸ ਵੱਲੋਂ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।


Related News