ਵਿਆਹ ਤੋਂ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਾਣਾ, 1 ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ

Monday, Nov 27, 2023 - 11:31 AM (IST)

ਵਿਆਹ ਤੋਂ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਾਣਾ, 1 ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ

ਤਰਸਿਕਾ (ਵਿਨੋਦ)- ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪਿੰਡ ਖਜਾਲਾ ਮੇਨ ਰੋਡ ਭੀਲੋਵਾਲ ਵਿਖੇ ਤੇਜ਼ ਰਫ਼ਤਾਰ ਵਿਚ ਆ ਰਹੀ ਕਾਰ ਸੜਕ ਕਿਨਾਰੇ ਲੱਗੀ ਟਾਹਲੀ ਨਾਲ ਇੰਨੀ ਜ਼ੋਰ ਜਾ ਟਕਰਾਈ, ਜਿਸ ਵਿਚ ਬੈਠੇ ਤਿੰਨ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਿੰਨੋਂ ਨੌਜਵਾਨ ਹਰਮਨ ਪੈਲਸ ਬਾਬੋਵਾਲ ਤੋਂ ਬਰਾਤ ਵੇਖਕੇ ਆਪਣੇ ਪਿੰਡ ਆਰੋ ਭੰਡਾਲ ਅਤੇ ਲਾਗੜਾ ਥਾਣਾ ਖਾਲੜਾ ਵਾਪਸ ਜਾ ਰਹੇ ਸਨ ਕਿ ਹਰਮਨ ਪੈਲਸ ਤੋਂ 7 ਕਿਲੋਮੀਟਰ ਦੂਰ ਪਿੰਡ ਖਜਾਲਾ ਵਿਖੇ ਸ਼ਾਮ 6 ਵਜੇ ਦੇ ਕਰੀਬ ਤੇਜ਼ ਰਫ਼ਤਾਰ ਕਾਰ ਟਾਹਲੀ ਨਾਲ ਜਾ ਟਕਰਾਈ ।

ਇਹ ਵੀ ਪੜ੍ਹੋ- ਪੁਲਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਰੁਪਏ ਦੀ ਹੈਰੋਇਨ ਸਣੇ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ

ਜ਼ਬਰਦਸਤ ਅਵਾਜ਼ ਨੂੰ ਸੁਣਕੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ ਅਤੇ ਕਾਰ ਨੇੜੇ ਪਹੁੰਚ ਕੇ ਵੇਖਿਆ ਤਾਂ ਬੁਰੀ ਤਰ੍ਹਾਂ ਨੁਕਸਾਨੀ ਕਾਰ ਨੂੰ ਹਨੇਰਾ ਹੋਣ ਕਰ ਕੇ ਲੋਕਾਂ ਵੱਲੋਂ ਬੜੀ ਜੱਦੋ-ਜਹਿਦ ਮਗਰੋਂ ਕਾਰ ਨੂੰ ਕਟਰ ਨਾਲ ਕੱਟ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚੋਂ ਇਕ ਨੌਜਵਾਨ ਰਣਯੋਧ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਆਰੋ ਭੰਡਾਲ ਥਾਣਾ ਖਾਲੜਾ ਦੀ ਮੌਤ ਹੋ ਚੁੱਕੀ ਸੀ ਅਤੇ ਨੌਜਵਾਨ ਹਰਜਿੰਦਰ ਸਿੰਘ, ਗੁਰਸਾਬ ਸਿੰਘ ਪਿੰਡ ਲਾਗੜਾ ਥਾਣਾ ਖਾਲੜਾ, ਲਵਪ੍ਰੀਤ ਸਿੰਘ ਪਿੰਡ ਆਰੋ ਭੰਡਾਲ ਜੋ ਕਿ ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ-  ਤਰਨਤਾਰਨ ਪੁਲਸ ਨੇ ਲੁਟੇਰਿਆਂ ਦਾ ਕੀਤਾ ਐਨਕਾਊਂਟਰ, ਦੋਵੇਂ ਪਾਸੋਂ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News