ਸ਼੍ਰੋਮਣੀ ਕਮੇਟੀ ਨੇ ਕੁਲਦੀਪ ਨਈਅਰ ਨੂੰ ਦਿੱਤਾ ਸਨਮਾਨ ਵਾਪਸ ਲਿਆ

Wednesday, Oct 11, 2017 - 06:46 AM (IST)

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਜੁਲਾਈ 2006 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਉੱਘੇ ਕਾਲਮ-ਨਵੀਸ ਕੁਲਦੀਪ ਨਈਅਰ ਨੂੰ ਦਿੱਤਾ ਸਨਮਾਨ ਵਾਪਸ ਲੈ ਲਿਆ ਹੈ। ਅੰਤ੍ਰਿੰਗ ਕਮੇਟੀ ਵਿਚ ਇਹ ਮਤਾ ਪਾਸ ਕਰ ਦਿੱਤਾ ਗਿਆ ਹੈ। ਦਮਦਮੀ ਟਕਸਾਲ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਅਤੇ ਫੈੱਡਰੇਸ਼ਨ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਇਸ ਨੂੰ ਪਿਛਲੇ ਦਿਨੀਂ ਪ੍ਰਮੁੱਖਤਾ ਨਾਲ ਉਠਾਇਆ ਸੀ, ਜਿਸ 'ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਮੋਹਰ ਲਾ ਦਿੱਤੀ ਹੈ। ਕੁਲਦੀਪ ਨਈਅਰ ਨੇ ਆਪਣੇ ਇਕ ਆਰਟੀਕਲ 'ਚ ਖਾਲਿਸਤਾਨ ਸਬੰਧੀ ਇਕ ਟਿੱਪਣੀ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਨਾਮਵਰ ਕਾਲਮ-ਨਵੀਸ ਕੁਲਦੀਪ ਨਈਅਰ ਨੂੰ ਦਿੱਤਾ ਹੋਇਆ ਸਨਮਾਨ ਵਾਪਸ ਲੈਣ ਦੇ ਇਤਿਹਾਸਕ ਫੈਸਲੇ ਦਾ ਦਮਦਮੀ ਟਕਸਾਲ ਨੇ ਸਵਾਗਤ ਕੀਤਾ ਹੈ।


Related News