ਅੱਤ ਦੀ ਗਰਮੀ ਨੇ ਲੋਕਾਂ ਨੂੰ ਘਰਾਂ ''ਚ ਰਹਿਣ ਲਈ ਕੀਤਾ ਮਜਬੂਰ

Thursday, May 28, 2020 - 01:42 PM (IST)

ਜਲਾਲਾਬਾਦ (ਜਤਿੰਦਰ, ਨਿਖੰਜ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਜਿੱਥੇ ਕੁਝ ਮਹੀਨੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਹੋਣਾ  ਪਿਆ ਸੀ ਪਰ ਮਈ ਮਹੀਨੇ 'ਚ ਗਰਮੀ ਦੇ ਕਾਰਨ ਜਨਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬਾਜ਼ਾਰਾਂ 'ਚ ਸੁੰਨਸਾਨ ਹੋਣ ਕਾਰਨ ਦੁਕਾਨਦਾਰਾਂ ਨੂੰ ਵੀ ਆਰਥਿਕ ਮੰਦੀ ਦਾ ਸਹਿਣਾ ਕਰਨਾ ਪੈ ਰਿਹਾ ਹੈ। ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਜੂਸ ਕੋਲਡ ਡਰਿੰਕ, ਨਿੰਬੂ ਪਾਣੀ ਅਤੇ ਹੋਰ ਠੰਡੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ। ਅੱਜ ਸਵੇਰ ਤੋਂ ਹੀ ਸੂਰਜ ਦੀ ਤਪਸ਼ ਆਮ ਵਰਗ ਦੀਆਂ ਚਿੰਤਾਵਾਂ ਨੂੰ ਵਧਾ ਰਹੀ ਹੈ। ਉੱਧਰ ਦੂਜੇ ਜਲਾਲਾਬਾਦ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਦੇਖਣ ਨੂੰ ਮਿਲਿਆ ਕਿ ਕੋਲਡ ਡਰਿੰਕ ਵਾਲੀਆਂ ਦੁਕਾਨਾਂ, ਗੰਨੇ ਦਾ ਜੂਸ ਦੀਆਂ ਰੇਹੜੀਆਂ 'ਤੇ ਲੋਕਾਂ ਦੀ ਭੀੜ ਦਿਖਾਈ ਦਿੱਤੀ। ਗਰਮੀ ਦੇ ਵੱਧਣ ਦੇ ਨਾਲ ਜਿੱਥੇ ਲੋਕ ਠੰਡੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ ਅੰਦਰ ਲੱਗੇ ਵੱਖ-ਵੱਖ ਆਰ. À. ਸਿਸਟਮ 'ਤੇ ਪਾਣੀ ਦੀ ਵਰਤੋਂ ਵੀ ਵੱਧਦੀ ਜਾ ਰਹੀ ਹੈ।    

ਇਹ ਵੀ ਪੜ੍ਹੋ ► ਗਰਮੀ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਐਡਵਾਇਜ਼ਰੀ ਕੀਤੀ ਜਾਰੀ

ਕੀ ਕਹਿਣਾ ਹੈ ਲੋਕਾਂ ਦਾ 
ਲੋਕਾਂ ਨਾਲ ਗਰਮੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਰਮੀ ਅਤੇ ਲੂ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ। ਜਲਾਲਾਬਾਦ ਸ਼ਹਿਰ 'ਚ ਤਾਪਮਾਨ 45 ਡਿਗਰੀ ਤੋਂ ਵੀ ਉੱਤੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗਰਮੀ ਦੀ ਤਪਸ਼ ਦੇ ਕਾਰਨ ਜ਼ਿਆਦਾ ਪਾਣੀ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਧੁੱਪ 'ਚ ਜਾਣ ਤੋਂ ਬੱਚਣਾ ਚਾਹੀਦਾ ਹੈ। ਠੰਢੀ ਥਾਂ 'ਤੇ ਬੈਠਿਆ ਜਾਵੇ ਅਤੇ ਹਲਕੇ ਰੰਗ ਦੇ ਕੱਪੜੇ ਪਾਏ ਜਾਣ ਤਾਂ ਹੀ ਗਰਮੀ ਤੋਂ ਬੱਚਿਆ ਜਾ ਸਕਦਾ ਹੈ।

PunjabKesari

ਕੀ ਕਹਿਣਾ ਹੈ ਡਾ. ਮਹਿਰੋਕ ਦਾ
ਜਲਾਲਾਬਾਦ ਦੇ ਡਾ. ਮਹਿਰੋਕ ਨੇ ਕਿਹਾ ਕਿ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਜਾਂ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ । ਇਸ ਲਈ ਬਿਨਾ ਕਾਰਨ ਘਰ ਤੋਂ ਬਾਹਰ ਨਾ ਨਿਕਲਣਾ ਹੀ ਸਮਝਦਾਰੀ ਹੈ । ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਵੇਲੇ ਮੂੰਹ ਸਿਰ ਢੱਕਿਆ ਹੋਣਾ ਚਾਹੀਦਾ ਹੈ ਅਤੇ ਸਮੇਂ-ਸਮੇਂ 'ਤੇ ਪਾਣੀ ਅਤੇ ਠੰਢੇ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਹੀ  ਗਰਮੀ ਤੋਂ ਬੱਚਿਆ ਜਾ ਸਕੇ।  

ਇਹ ਵੀ ਪੜ੍ਹੋ ► ਸੜਕਾਂ 'ਤੇ ਪੈਦਲ ਤੁਰਨ ਵਾਲੇ ਮਜ਼ਦੂਰਾਂ ਸਬੰਧੀ ਕੈਪਟਨ ਵੱਲੋਂ ਸਖਤ ਹੁਕਮ, ਮੋਦੀ ਨੂੰ ਕੀਤੀ ਖਾਸ ਅਪੀਲ   ► ਪੰਜਾਬ ਕਾਂਗਰਸ ਗਰੀਬਾਂ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਕਰੇਗੀ ਰੋਸ ਪ੍ਰਦਰਸ਼ਨ


Anuradha

Content Editor

Related News