ਸਿਹਤ ਵਿਭਾਗ ਦੀ ਟੀਮ ਨੇ 30 ਦੁਕਾਨਦਾਰਾਂ ਦੇ ਕੱਟੇ ਚਲਾਨ

01/10/2018 7:17:10 AM

ਤਰਨਤਾਰਨ,  (ਰਮਨ, ਆਹਲੂਵਾਲੀਆ)-  ਡਾ. ਸ਼ਮਸ਼ੇਰ ਸਿੰਘ ਸਿਵਲ ਸਰਜਨ ਤਰਨਤਾਰਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਣਾਈ ਟੀਮ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਅਤੇ ਫਤਿਆਬਾਦ ਇਲਾਕੇ ਵਿਚ ਤੰਬਾਕੂ ਐਕਟ (2003) ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ। ਇਸ ਦੌਰਾਨ ਟੀਮ ਵੱਲੋਂ 30 ਚਲਾਨ ਕਰ ਕੇ 4380 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। 
ਟੀਮ ਵੱਲੋਂ ਤੰਬਾਕੂ ਦਾ ਕੰਮਕਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਤੰਬਾਕੂ ਐਕਟ ਅਧੀਨ ਲਾਇਸੈਂਸ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਵੱਖ-ਵੱਖ ਧਾਰਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੀ ਟੀਮ ਦੇ ਨਾਲ ਰਛਪਾਲ ਸਿੰਘ ਮਾਸ ਮੀਡੀਆ ਅਫਸਰ ਤੇ ਸ਼ੇਰ ਸਿੰਘ ਆਦਿ ਹਾਜ਼ਰ ਸਨ।


Related News