ਸਿਹਤ ਵਿਭਾਗ ਦੀ ਐੱਸ. ਓ. ਪੀ. ਜਾਰੀ ਹੋਣ ਤੋਂ ਬਾਅਦ ਹੀ ਖੁੱਲ੍ਹ ਣਗੇ ਸਕੂਲ : ਸਿੰਗਲਾ

10/15/2020 1:01:17 AM

ਲੁਧਿਆਣਾ, (ਵਿੱਕੀ)- ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 15 ਅਕਤੂਬਰ ਤੋਂ ਸਕੂਲ ਖੁੱਲ੍ਹਣ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਨੂੰ ਅੱਜ ਉਸ ਸਮੇਂ ਰੋਕ ਲੱਗ ਗਈ , ਜਦ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਦ ਤੱਕ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਸਟੈਂਡਿੰਗ ਅਾਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਜਾਰੀ ਨਹੀਂ ਹੋਵੇਗੀ, ਤਦ ਤੱਕ ਸਕੂਲ ਖੋਲ੍ਹਣ ਦੇ ਸਬੰਧ ਵਿਚ ਫੈਸਲਾ ਨਹੀਂ ਲਿਆ ਜਾਵੇਗਾ।

ਦੂਜੇ ਪਾਸੇ ਸਿਹਤ ਵਿਭਾਗ ਦੇ ਨਾਂ ਨਾਲ ਇਕ ਐੱਸ. ਓ. ਪੀ. ਸਬੰਧੀ ਦਸਤਾਵੇਜ਼ ਦੇਰ ਰਾਤ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਪਰ ਸਮਾਚਾਰ ਲਿਖੇ ਜਾਣ ਤੱਕ ਉਸ ਦੇ ਸਟੀਕ ਹੋਣ ਦੇ ਸਬੰਧ ਵਿਚ ਪੁਸ਼ਟੀ ਨਹੀਂ ਹੋ ਸਕੀ। ਸਿੱਖਿਆ ਵਿਭਾਗ ਵੱਲੋਂ ਅੱਜ ਐੱਸ. ਓ. ਪੀ. ਜਾਰੀ ਕੀਤੇ ਜਾਣ ਦੀ ਉਮੀਦ ਹੈ।


Bharat Thapa

Content Editor

Related News