ਡੀ. ਏ. ਵੀ. ਸਕੂਲ ਦੀਆਂ ਬੱਚੀਆਂ ਨੇ ਜਵਾਨਾਂ ਨੂੰ ਹੱਥ ਨਾਲ ਬਣਾਈਆਂ ਰੱਖੜੀਆਂ ਬੰਨੀਆਂ

Tuesday, Aug 08, 2017 - 01:35 PM (IST)

ਭਿੱਖੀਵਿੰਡ(ਸੁਖਚੈਨ, ਅਮਨ) - ਗੁਰੂ ਨਾਨਕ ਦੇਵ ਡੀ. ਏ. ਵੀ. ਪਬਲਿਕ ਸਕੂਲ ਭਿੱਖੀਵਿੰਡ ਦੀਆਂ ਬੱਚੀਆਂ ਵੱਲੋਂ 138 ਵੀਂ ਬਟਾਲੀਅਨ ਦੇ ਹੈਂਡਕੁਆਟਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆਂ ਗਿਆ, ਜਿਸ 'ਚ ਬੱਚੀਆਂ ਵੱਲੋਂ ਭਰੂਣ ਹੱਤਿਆ ਵਰਗੇ ਵੱਖ-ਵੱਖ ਰੰਗਾਰੰਗ ਪ੍ਰੋਗਰਾਮਾ ਨੂੰ ਪੇਸ਼ ਕੀਤਾ ਗਿਆ।
ਸੂਤਰਾਂ ਅਨੁਸਾਰ ਇਸ ਪ੍ਰੋਗਰਾਮ ਦੀ ਅਗਵਾਈ 138 ਵੀਂ ਬਟਾਲੀਅਨ ਦੇ ਕਮਾਡੀਟ ਜੇ. ਕੇ. ਸਿੰਘ, ਸਕੂਲ ਦੇ ਪ੍ਰਿੰਸੀਪਲ ਸੰਜੀਵ ਕੋਛੜ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਬੱਚੀਆਂ ਨੂੰ ਚੰਗੀ ਵਿੱਦਿਆ ਹਾਸਲ ਕਰਵਾਉਣੀ ਚਾਹੀਦੀ ਹੈ। ਸਾਡੀਆਂ ਬੱਚੀਆਂ ਜੋ ਹਰ ਖੇਤਰ 'ਚ ਅੱਗੇ ਹਨ ਨੇ ਸਰਹੱਦ 'ਤੇ ਡਿਊਟੀ ਨਿਭਾ ਰਹੇ ਜਵਾਨਾਂ ਨੂੰ ਰੱਖੜੀਆਂ ਬੰਨੀਆਂ। ਰੱਖੜੀ ਦੇ ਇਸ ਸ਼ੁਭ ਤਿਉਹਾਰ ਦੀ ਜਿਥੇ ਦੇਸ਼ ਵਾਸੀਆਂ ਨੂੰ ਵਧਾਈ ਦੇ ਨਾਲ-ਨਾਲ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਭਰੂਣ ਹੱਤਿਆ ਵਰਗੀਆਂ ਘਟਨਾਵਾਂ ਨੂੰ ਨਾ ਹੋਣ ਦਿੱਤਾ ਜਾਵੇ ਕਿਉਕਿ ਇਸ ਭਰੂਣ ਹੱਤਿਆ ਨੇ ਸਾਡੇ ਸਮਾਜ 'ਚ ਆਪਣੇ ਪੈਰ ਪਸਾਰ ਲਏ ਹਨ, ਇਸ ਨੂੰ ਅਸੀਂ ਸਾਰੇ ਹੀ ਇਕ ਮੁੱਠ ਹੋ ਕੇ ਰੋਕ ਸਕਦੇ ਹਾਂ। ਇਸ ਮੌਕੇ ਕਮਾਡੀਟ ਜੇ. ਕੇ. ਸਿੰਘ ਹੋਰਾਂ ਅਤੇ ਜਵਾਨਾਂ ਨੂੰ ਸਕੂਲ ਦੀਆਂ ਬੱਚੀਆਂ ਨੇ ਆਪਣੇ ਹੱਥ ਨਾਲ ਬਣਾਇਆ ਹੋਇਆ ਰੱਖੜੀਆਂ ਉਨ੍ਹਾਂ ਨੂੰ ਬੰਨੀਆਂ। ਇਸ ਮੌਕੇ ਸਕੂਲ ਦਾ ਸਟਾਫ, ਬੀ. ਐੱਸ. ਐੱਫ. ਦੇ ਅਧਿਕਾਰੀ ਅਤੇ ਜਵਾਨ ਵੱਡੀ ਗਿਣਤੀ 'ਚ ਮੌਜੂਦ ਸਨ।


Related News