ਰਿਸ਼ਤੇਦਾਰ ਨਾਲ ਓਮਾਨ ਗਈ ਕੁੜੀ ਦੀ ਭੇਤਭਰੀ ਹਾਲਤ ’ਚ ਮੌਤ

Sunday, Apr 14, 2024 - 01:49 PM (IST)

ਰਿਸ਼ਤੇਦਾਰ ਨਾਲ ਓਮਾਨ ਗਈ ਕੁੜੀ ਦੀ ਭੇਤਭਰੀ ਹਾਲਤ ’ਚ ਮੌਤ

ਤਰਨਤਾਰਨ(ਰਮਨ,ਧਰਮ ਪੰਨੂ)-ਤਰਨਤਾਰਨ ਇਲਾਕੇ ਦੇ ਪਿੰਡ ਰਟੌਲ ਦੀ ਇਕ ਵਿਧਵਾ ਬੀਬੀ ਰਾਜ ਕੌਰ ਨੇ ਆਪਣੀ ਓਮਾਨ ( ਮਸਕਟ ) ਗਈ ਕੁੜੀ ਦੀ ਭੇਦਭਰੀ ਮੌਤ ਹੋਣ ਦੇ ਕਾਰਨ ਦੀ ਪੜਤਾਲ ਦੀ ਮੰਗ ਕਰਦਿਆਂ ਪ੍ਰਸ਼ਾਸਨ ਤੋਂ ਲਾਸ਼ ਪਿੰਡ ਮੰਗਵਾਉਣ ’ਚ ਮਦਦ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਆਰ. ਐੱਮ. ਪੀ. ਆਈ. ਦੇ ਆਗੂ ਬਲਦੇਵ ਸਿੰਘ ਪੰਡੋਰੀ, ਕਰਮ ਸਿੰਘ ਪੰਡੋਰੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਰਿੰਦਰ ਸਿੰਘ ਰਟੌਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੂੰ ਬੇਨਤੀ ਪੱਤਰ ਵੀ ਦਿੱਤਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

PunjabKesari

ਰਾਜ ਕੌਰ ਨੇ ਕਿਹਾ ਕਿ ਉਸ ਦੀ ਇਕ ਰਿਸ਼ਤੇਦਾਰ ਹੀ ਉਸਦੀ ਕੁੜੀ ਸ਼ਰਨਜੀਤ ਕੌਰ ( 20 ) ਓਮਾਨ ਲੈ ਕੇ ਗਈ ਸੀ, ਜਿਸ ਲਈ ਉਸਨੇ ਪਰਿਵਾਰ ਤੋਂ 26000 ਰੁਪਏ ਵੀ ਲਏ ਸਨ । ਰਾਜ ਕੌਰ ਨੇ ਆਪਣੀ ਕੁੜੀ ਦੀ ਮੌਤ ਲਈ ਉਕਤ ਰਿਸ਼ਤੇਦਾਰ ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ । ਰਾਜ ਕੌਰ ਤੇ ਹੋਰਨਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਰਿਵਾਰ ਨੇ ਆਪਣੀ ਕੁੜੀ ਨਾਲ ਪਹਿਲੀ ਅਪ੍ਰੈਲ ਨੂੰ ਮੋਬਾਈਲ ’ਤੇ ਗੱਲਬਾਤ ਕੀਤੀ ਸੀ, ਜਿਸ ਨੇ ਉਸਨੂੰ ਕਿਸੇ ਕਿਸਮ ਦੇ ਦੁੱਖ ਦਰਦ ਹੋਣ ਦੀ ਸ਼ਿਕਾਇਤ ਨਹੀਂ ਸੀ ਕੀਤੀ। ਪਾਰਟੀ ਦੇ ਆਗੂ ਬਲਦੇਵ ਸਿੰਘ ਪੰਡੋਰੀ ਤੇ ਪਿੰਡ ਦੇ ਹੋਰ ਮੋਹਤਬਰ ਆਦਮੀਆਂ ਨੇ ਮੰਗ ਕੀਤੀ ਕਿ ਕੁੜੀ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਕਰਾਈ ਜਾਵੇ ਅਤੇ ਪਰਿਵਾਰ ਨੂੰ ਲਾਸ਼ ਮੰਗਵਾ ਕੇ ਦਿੱਤੀ ਜਾਵੇ । ਪੰਡੋਰੀ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News