ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਲਈ ਅਹਿਮ ਖ਼ਬਰ, ਹੁਣ ਮਾਸਿਕ ਧਰਮ ਦੀ ਮਿਲੇਗੀ ਛੁੱਟੀ!

Thursday, Mar 14, 2024 - 11:41 AM (IST)

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ 'ਚ ਹੁਣ ਵਿਦਿਆਰਥਣਾਂ ਨੂੰ ਮਹਾਵਾਰੀ ਦੌਰਾਨ ਛੁੱਟੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ 'ਚ ਮਾਸਿਕ ਧਰਮ ਦੀ ਛੁੱਟੀ ਨੂੰ ਲੈ ਕੇ ਬੈਠਕ ਹੋਈ। ਬੈਠਕ 'ਚ ਚਰਚਾ ਕੀਤੀ ਗਈ ਕਿ ਵਿਦਿਆਰਥਣਾਂ ਨੂੰ ਸਮੈਸਟਰ 'ਚ 4 ਛੁੱਟੀਆਂ ਮਿਲ ਸਕਦੀਆਂ ਹਨ। ਇਸ ਮੁੱਦੇ 'ਤੇ 67 ਫ਼ੀਸਦੀ ਹਾਜ਼ਰੀ ਜ਼ਰੂਰੀ ਹੋਵੇਗੀ ਤਾਂ ਹੀ ਇਹ ਛੁੱਟੀ ਮਿਲ ਸਕਦੀ ਹੈ। ਫਿਲਹਾਲ ਮਾਸਿਕ ਧਰਮ ਦੀ ਛੁੱਟੀ 'ਤੇ ਅਜੇ ਆਖ਼ਰੀ ਫ਼ੈਸਲਾ ਆਉਣ ਨੂੰ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਧਿਆਪਕਾਂ ਲਈ ਵੱਡਾ ਫ਼ੈਸਲਾ, Transfer ਲਈ ਨਵੇਂ ਹੁਕਮ ਜਾਰੀ, ਜਲਦ ਕਰੋ ਅਪਲਾਈ

ਦੱਸਣਯੋਗ ਹੈ ਕਿ ਮਾਸਿਕ ਧਰਮ ਦੌਰਾਨ ਵਿਦਿਆਰਥਣਾਂ ਨੂੰ ਛੁੱਟੀਆਂ ਦੇਣ ਦਾ ਮੁੱਦਾ ਕਈ ਵਾਰ ਚੁੱਕਿਆ ਜਾ ਚੁੱਕਾ ਹੈ। ਵਿਦਿਆਰਥੀ ਜੱਥੇਬੰਦੀ ਦੀਆਂ ਚੋਣਾਂ ਦੌਰਾਨ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ। ਵਿਦਿਆਰਥੀ ਆਗੂਆਂ ਨੇ ਵੀ ਵਿਦਿਆਰਥਣਾਂ ਨੂੰ ਮਾਸਿਕ ਧਰਮ ਦੌਰਾਨ ਛੁੱਟੀਆਂ ਦੇਣ ਦੀ ਹਮਾਇਤ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਵੱਡੀ ਰਾਹਤ! ਪਾਣੀ-ਸੀਵਰੇਜ ਦੇ ਬਿੱਲਾਂ ਨੂੰ ਲੈ ਕੇ ਵਿਆਜ ਤੇ ਪੈਨਲਟੀ ਤੋਂ ਮਿਲੀ ਖ਼ਾਸ ਛੋਟ

ਇਸ ਸਬੰਧੀ ਜੋ ਬੈਠਕ ਹੋਈ, ਉਸ ਮੁਤਾਬਕ ਵਿਦਿਆਰਥਣਾਂ ਨੂੰ ਛੁੱਟੀ ਲੈਣ ਦੇ 5 ਜਾਂ 7 ਦਿਨਾਂ ਅੰਦਰ ਵਿਭਾਗ ਨੂੰ ਸੂਚਿਤ ਕਰਨਾ ਪਵੇਗਾ ਅਤੇ ਛੁੱਟੀ ਲੈਣ ਦੀ ਯੋਜਨਾਬੱਧ ਪ੍ਰਕਿਰਿਆ ਹੋਵੇਗੀ। ਪੂਰੇ ਦਿਨ ਲਈ ਛੁੱਟੀ ਦਿੱਤੀ ਜਾਵੇਗੀ ਅਤੇ ਅੱਧੇ ਦਿਨ ਦੀ ਕੋਈ ਵਿਵਸਥਾ ਨਹੀਂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News