ਕੁੜੀ ਨੂੰ ਥਾਰ 'ਤੇ ਸਟੰਟਬਾਜ਼ੀ ਪਈ ਮਹਿੰਗੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਕੱਸਿਆ ਸ਼ਿਕੰਜਾ
Thursday, Aug 03, 2023 - 04:58 PM (IST)
ਦਸੂਹਾ- ਦਸੂਹਾ ਨੇੜੇ ਨੈਸ਼ਨਲ ਹਾਈਵੇਅ 'ਤੇ ਇਕ ਕੁੜੀ ਨੂੰ ਰੀਲ ਬਣਾਉਣ ਦੇ ਸ਼ੌਂਕ ਵਿਚ ਥਾਰ ਉਤੇ ਸਟੰਟ ਕਰਨਾ ਮਹਿੰਗਾ ਪੈ ਗਿਆ। ਦਰਅਸਲ ਨੈਸ਼ਨਲ ਹਾਈਵੇਅ ਉਤੇ ਕੁੜੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਥਾਰ ਗੱਡੀ ਦੇ ਬੋਨਟ 'ਤੇ ਬੈਠ ਕੇ ਡਾਂਸ ਕਰਦੇ ਹੋਏ ਇਕ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ ਸੀ। ਇਸ ਮਾਮਲੇ 'ਚ ਦਸੂਹਾ ਪੁਲਸ ਨੇ ਕਾਰਵਾਈ ਕਰਦੇ ਹੋਏ ਗੱਡੀ ਦਾ ਨੰਬਰ ਟ੍ਰੇਸ ਕਰਕੇ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਕਾਰ ਚਾਲਕ, ਕੁੜੀ ਅਤੇ ਕਾਰ ਸਵਾਰ ਬਾਕੀ ਲੋਕਾਂ 'ਤੇ ਮੋਟਰ ਵ੍ਹੀਕਲ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੀਆਂ ਇਹ ਸਾਰੀਆਂ ਬਸਤੀਆਂ ਡੇਂਗੂ ਦਾ ਹਾਟਸਪਾਟ ਐਲਾਨੀਆਂ
ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਹਫ਼ਤੇ ਤੋਂ ਕੁੜੀ ਵੱਲੋਂ ਬਣਾਈ ਗਈ ਰੀਲ ਦਸੂਹਾ ਦੇ ਕੋਲ ਨੈਸ਼ਨਲ ਹਾਈਵੇਅ ਦੀ ਸੀ, ਜੋ ਲਗਾਤਾਰ ਵਾਇਰਲ ਹੋ ਰਹੀ ਸੀ। ਵੀਡੀਓ ਵਿਚ ਪਤਾ ਚੱਲਦੇ ਹੀ ਗੱਡੀ ਦੇ ਨੰਬਰ ਨੂੰ ਟ੍ਰੇਸ ਕੀਤਾ ਗਿਆ ਹੈ। ਕੁੜੀ ਦਸੂਹਾ ਦੇ ਕਸਬੇ ਘੋਗਰਾ ਦੀ ਰਹਿਣ ਵਾਲੀ ਹੈ। ਕਾਰਵਾਈ ਮਗਰੋਂ ਪੁਲਸ ਨੇ ਕੁੜੀ ਤੋਂ ਵੀਡੀਓ ਡਿਲੀਟ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- ਹਾਈਟੈੱਕ ਹੋਈ ਟ੍ਰੈਫਿਕ ਪੁਲਸ, ਨਾਕੇ ’ਤੇ ਹੀ ਪਤਾ ਲੱਗੇਗੀ ਵਾਹਨਾਂ ਦੀ ਹਿਸਟਰੀ, ਕੱਟੇ ਜਾਣਗੇ ਸਪਾਟ ਚਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ