ਕਾਰ ਸਵਾਰ ਨੌਜਵਾਨ ਨੂੰ ਹੱਥ ਦੇ ਕੇ ਰੋਕਿਆ, ਵਿੱਚ ਬੈਠੀ, ਥੋੜ੍ਹੀ ਦੂਰ ਜਾ ਆਪਣੇ ਅਸਲੀ ਰੰਗ 'ਚ ਆ ਗਈ ਕੁੜੀ

11/06/2023 3:01:10 PM

ਲੁਧਿਆਣਾ (ਰਾਜ) : ਕਾਰ ਸਵਾਰ ਤੋਂ ਲਿਫਟ ਲੈ ਕੇ ਇਕ ਨੌਜਵਾਨ ਨੂੰ ਕੁੜੀ ਨੇ ਚਾਕੂ ਦੀ ਨੋਕ ’ਤੇ ਲੁੱਟ ਲਿਆ। ਉਸ ਕੋਲੋਂ ਸੋਨੇ ਦੀ ਚੇਨ ਅਤੇ ਨਕਦੀ ਖੋਹ ਲਈ। ਫਿਰ ਉਸ ਨੂੰ ਧਮਕੀਆਂ ਦਿੰਦੀ ਹੋਈ ਫ਼ਰਾਰ ਹੋ ਗਈ। ਇਸ ਸਬੰਧੀ ਨੌਜਵਾਨ ਨੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤਕਰਤਾ ਰੋਹਿਤ ਨੇ ਦੱਸਿਆ ਕਿ ਉਹ ਕਾਰ ’ਚ ਕਿਸੇ ਕੰਮ ਲਈ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਮਿਲੇਗੀ Double ਪੈਨਸ਼ਨ, ਜਾਣੋ ਕੈਬਨਿਟ ਦੇ ਹੋਰ ਵੱਡੇ ਫ਼ੈਸਲੇ

ਰਸਤੇ 'ਚ ਇਕ ਕੁੜੀ ਨੇ ਉਸ ਨੂੰ ਹੱਥ ਦੇ ਕੇ ਰੋਕ ਲਿਆ, ਜਦੋਂ ਉਸ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਆ ਕੇ ਕਾਰ ਦੇ ਅੰਦਰ ਬੈਠ ਕੇ ਗੱਲਾਂ ਕਰਦੀ ਰਹੀ। ਕੁਝ ਦੂਰ ਜਾ ਕੇ ਕੁੜੀ ਨੇ ਚਾਕੂ ਕੱਢ ਕੇ ਕਿਹਾ ਕਿ ਉਸ ਦੇ ਸਾਥੀ ਕਾਰ ’ਚ ਪਿੱਛੇ ਆ ਰਹੇ ਹਨ। ਇਸ ਤੋਂ ਬਾਅਦ ਕੁੜੀ ਨੇ ਉਸ ਨੂੰ ਡਰਾ-ਧਮਕਾ ਕੇ ਉਸ ਤੋਂ ਨਕਦੀ ਅਤੇ ਸੋਨੇ ਦੀ ਚੇਨ ਲੁੱਟ ਲਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਲਾਈਟਾਂ 'ਤੇ ਪਲਟਿਆ ਤੇਲ ਨਾਲ ਭਰਿਆ ਟੈਂਕਰ, ਬਾਲਟੀਆਂ ਤੇ ਬੋਤਲਾਂ 'ਚ ਭਰ ਲੈ ਗਏ ਲੋਕ (ਵੀਡੀਓ)

ਅਗਲੇ ਦਿਨ ਉਸ ਨੇ ਉਸੇ ਥਾਂ ਤੋਂ ਕੁੜੀ ਨੂੰ ਫੜ੍ਹ ਲਿਆ, ਜਿੱਥੇ ਉਸ ਨੇ ਲਿਫਟ ਲਈ ਸੀ। ਉਸ ਨੂੰ ਫੜ੍ਹ ਕੇ ਸਲੇਮ ਟਾਬਰੀ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਰੋਹਿਤ ਦਾ ਦੋਸ਼ ਹੈ ਕਿ ਪੁਲਸ ਨੇ ਉਸ ਨੂੰ ਛੱਡ ਦਿੱਤਾ ਸੀ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News