''ਹੈਲੋ ! ਸਾਡਾ ਮੁੰਡਾ 2 ਦਿਨ ਤੋਂ ਫ਼ੋਨ ਨੀ ਚੁੱਕਦਾ, ਤੂੰ ਦੇਖ ਕੇ ਆ...'', ਦੋਸਤ ਨੇ ਜਾ ਕੇ ਖੋਲ੍ਹਿਆ ਦਰਵਾਜ਼ਾ ਤਾਂ...
Tuesday, Oct 29, 2024 - 05:50 AM (IST)

ਮੰਡੀ ਗੋਬਿੰਦਗੜ੍ਹ- ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਯੂਨੀਵਰਸਿਟੀ 'ਚ ਨਰਸਿੰਗ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਖ਼ੌਫ਼ਨਾਕ ਕਦਮ ਚੁੱਕਦੇ ਹੋਏ ਆਪਣੇ ਕਮਰੇ 'ਚ ਫਾਹਾ ਲਾ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਨਸ਼ੀਰ ਅਲ ਭੱਟ (21) ਵਾਸੀ ਜੰਮੂ ਕਸ਼ਮੀਰ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਸ ਨੂੰ ਨਸ਼ੀਰ ਦੇ ਘਰ ਤੋਂ ਫ਼ੋਨ ਆਇਆ ਸੀ ਕਿ 2 ਦਿਨ ਤੋਂ ਉਨ੍ਹਾਂ ਦਾ ਪੁੱਤ ਫ਼ੋਨ ਨਹੀਂ ਚੁੱਕ ਰਿਹਾ, ਜਾ ਕੇ ਉਹ ਉਨ੍ਹਾਂ ਦੀ ਨਸ਼ੀਰ ਨਾਲ ਗੱਲ ਕਰਵਾਏ। ਇਸ ਮਗਰੋਂ ਜਦੋਂ ਉਹ ਉਸ ਦੇ ਘਰ ਵੱਲ ਗਿਆ ਤਾਂ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਉਸ ਦੇ ਹੋਸ਼ ਉੱਡ ਗਏ। ਉਸ ਨੇ ਦੇਖਿਆ ਕਿ ਨਸ਼ੀਰ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਚੁੱਕਿਆ ਸੀ ਤੇ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਇਹ ਵੀ ਪੜ੍ਹੋ- ਸਕੂਲੀ ਬੱਚੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸਕੂਟੀ ਦੀ ਬੱਸ ਨਾਲ ਟੱਕਰ ਮਗਰੋਂ 1 ਦੀ ਹੋਈ ਮੌਤ, 1 ਜ਼ਖ਼ਮੀ
ਇਸ ਬਾਰੇ ਬੋਲਦਿਆਂ ਇਲਾਕੇ ਦੇ ਕੌਂਸਲਰ ਨੇ ਦੱਸਿਆ ਕਿ ਕਿਸੇ ਇਲਾਕਾ ਵਾਸੀ ਨੇ ਉਸ ਨੂੰ ਫ਼ੋਨ ਕਰ ਕੇ ਦੱਸਿਆ ਕਿ ਨਸ਼ੀਰ ਨੇ 2 ਦਿਨ ਤੋਂ ਆਪਣੇ ਮਕਾਨ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤੇ ਉਸ ਦੇ ਕਮਰੇ 'ਚੋਂ ਬਦਬੂ ਵੀ ਆ ਰਹੀ ਹੈ। ਜਦੋਂ ਉਹ ਪਹੁੰਚੇ ਤਾਂ ਮੌਜੂਦਾ ਹਾਲ ਦੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀਆਂ ਨੇ ਮ੍ਰਿਤਕ ਦਾ ਫ਼ੋਨ ਕਬਜ਼ੇ 'ਚ ਲੈ ਲਿਆ ਹੈ ਤੇ ਉਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਫਿਲਹਾਲ ਉਸ ਨੇ ਇਹ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਤੋੜ 'ਚ ਅੰਨ੍ਹਾ ਹੋਇਆ ਨੌਜਵਾਨ, ਹਥਿ.ਆਰ ਦਿਖਾ ਕੇ ਆਪਣੀ ਚਾਚੀ ਨਾਲ ਹੀ ਕਰ ਗਿਆ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e