ਨਸ਼ੇ ’ਚ ਡੁੱਬ ਰਿਹਾ ਪੰਜਾਬ ਦਾ ਭਵਿੱਖ: ਹੈਰਾਨੀਜਨਕ ਅੰਕੜੇ ਆਏ ਸਾਹਮਣੇ

07/31/2022 1:18:56 PM

ਜਲੰਧਰ (ਪੁਨੀਤ)–ਪੰਜਾਬ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਰਹੇ ਡਰੱਗਜ਼/ਗੈਂਗਸਟਰਿਜ਼ਮ ਖ਼ਿਲਾਫ਼ ਕੇ. ਐੱਲ. ਰਾਜੂ ਲੀਗਲ ਟਰੱਸਟ ਵੱਲੋਂ ਪੈਦਲ ਯਾਤਰਾ ਜ਼ਰੀਏ ਜਾਗਰੂਕਤਾ ਮੁਹਿੰਮ ਦਾ 31 ਜੁਲਾਈ ਤੋਂ ਆਗਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦਾ ਭਵਿੱਖ ਨਸ਼ਿਆਂ ਵਿਚ ਡੁੱਬਦਾ ਜਾ ਰਿਹਾ ਹੈ। 40 ਲੱਖ ਲੋਕ ਨਸ਼ਿਆਂ ਦੀ ਲਪੇਟ ਵਿਚ ਹਨ, ਜਿਨ੍ਹਾਂ ਵਿਚ 19 ਫੀਸਦੀ ਬੱਚੇ ਹੈਰੋਇਨ ਦੀ ਦਲਦਲ ਵਿਚ ਫਸੇ ਹਨ, ਜਦਕਿ 13 ਫ਼ੀਸਦੀ ਇੰਜੈਕਸ਼ਨ ਆਦਿ ਦੀ ਵਰਤੋਂ ਕਰ ਰਹੇ ਹਨ। ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੇ. ਐੱਲ. ਰਾਜੂ ਲੀਗਲ ਟਰੱਸਟ ਵੱਲੋਂ 24 ਜ਼ਿਲ੍ਹਿਆਂ ਵਿਚ ਪੈਂਦੇ 2000 ਪਿੰਡਾਂ ਨਾਲ ਸੰਪਰਕ ਕਰਕੇ ਨਸ਼ਾ ਪ੍ਰਭਾਵਿਤ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ ਜਾਵੇਗਾ। ਉਥੇ ਹੀ, ਪੈਸਿਆਂ ਅਤੇ ਗਲਤ ਸੰਗਤ ਕਾਰਨ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇ ਕੇ ਗੈਂਗਸਟਰਿਜ਼ਮ ਦੇ ਜਾਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦਾ ਉਪਰਾਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ

ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਦੀ ਅਗਵਾਈ ਵਿਚ ਅੱਜ ਤੋਂ ਸ਼ੁਰੂ ਹੋਣ ਵਾਲੀ ਇਹ ਜਾਗਰੂਕਤਾ ਮੁਹਿੰਮ 10 ਅਗਸਤ ਤੱਕ ਚੱਲੇਗੀ, ਜਿਸ ਵਿਚ ਕ੍ਰਮਵਾਰ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਲੜੀ ਵਿਚ 31 ਜੁਲਾਈ ਨੂੰ ਪੈਦਲ ਯਾਤਰਾ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਹਰੀਕੇ ਤੋਂ ਹੋ ਰਹੀ ਹੈ। ਇਸ ਲੜੀ ਵਿਚ 1 ਅਗਸਤ ਨੂੰ ਕੋਟਕਪੂਰਾ (ਮੱਖੂ), 2 ਨੂੰ ਮੁਕਤਸਰ ਸਾਹਿਬ-ਅਬੋਹਰ, 3 ਨੂੰ ਮਲੋਟ-ਮੂਸਾ, 4 ਨੂੰ ਮਾਨਸਾ-ਭਵਾਨੀਗੜ੍ਹ, 5 ਨੂੰ ਪਟਿਆਲਾ-ਖੰਨਾ, 6 ਨੂੰ ਮਾਲੇਰਕੋਟਲਾ-ਜਗਰਾਓਂ, 7 ਨੂੰ ਮੋਗਾ-ਕਰਤਾਰਪੁਰ, 8 ਨੂੰ ਬਟਾਲਾ-ਪਠਾਨਕੋਟ, 9 ਨੂੰ ਦਸੂਹਾ-ਨਵਾਂਸ਼ਹਿਰ ਅਤੇ ਪੜਾਅ ਦੇ ਆਖਿਰ ਵਿਚ 10 ਅਗਸਤ ਨੂੰ ਰੂਪਨਗਰ ਤੋਂ ਹੁੰਦੇ ਹੋਏ ਚੰਡੀਗੜ੍ਹ ਵਿਚ ਇਸ ਦੀ ਸਮਾਪਤੀ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ

3 ਦਿਨਾਂ ’ਚ 10 ਹਜ਼ਾਰ ਫੋਨ ਕਾਲਜ਼, 1000 ਤੋਂ ਵੱਧ ਦਾ ਸਮਰਥਨ
ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ. ਰਾਜੂ ਨੇ ਦੱਸਿਆ ਕਿ ਜਾਗਰੂਕਤਾ ਵਧਾਉਣ ਲਈ ਡਿਜੀਟਲ ਮੁਹਿੰਮ 27 ਜੁਲਾਈ ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਨੌਜਵਾਨਾਂ ਨਾਲ ਸੰਵਾਦ ਸ਼ੁਰੂ ਕਰਨ ਵਾਸਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਵ੍ਹਟਸਐਪ, ਚੇਂਜ ਡਾਟ ਓਆਰਜੀ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਹੜਾ ਕਿ ਅਹਿਮ ਭੂਮਿਕਾ ਨਿਭਾਏਗਾ। ਟਰੱਸਟ ਦਾ ਟੀਚਾ ਹੈ ਕਿ ਉਹ ਇਕ ਲੱਖ ਨੌਜਵਾਨਾਂ ਨੂੰ ਜਾਗਰੂਕਤਾ ਮੁਹਿੰਮ ਨਾਲ ਜੋੜ ਸਕਣ। ਪਿਛਲੇ 3 ਦਿਨਾਂ ਵਿਚ 10 ਹਜ਼ਾਰ ਫੋਨ ਕਾਲਜ਼ ਅਤੇ 1000 ਤੋਂ ਵੱਧ ਸਮਰਥਨ ਸਬੰਧਤ ਟਿੱਪਣੀਆਂ ਪ੍ਰਾਪਤ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News