ਸਾਬਕਾ ਡੀ. ਜੀ. ਪੀ. ਖਿਲਾਫ਼ ਹੋਈ ਐੱਫ਼. ਆਈ. ਆਰ. ਨੇ ਸੁੱਟਿਆ ਪੁਲਸ ਦਾ ਮਨੋਬਲ : ਪਵਨ ਗੁਪਤਾ

Wednesday, May 13, 2020 - 08:18 PM (IST)

ਸਾਬਕਾ ਡੀ. ਜੀ. ਪੀ. ਖਿਲਾਫ਼ ਹੋਈ ਐੱਫ਼. ਆਈ. ਆਰ. ਨੇ ਸੁੱਟਿਆ ਪੁਲਸ ਦਾ ਮਨੋਬਲ : ਪਵਨ ਗੁਪਤਾ

ਖੰਨਾ, (ਕਮਲ)- ਅੱਜ ਸਮੁੱਚੇ ਵਿਸ਼ਵ ਵਿਚ ਜਿਥੇ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ ਅਤੇ ਪੰਜਾਬ ਪੁਲਸ ਕੋਰੋਨਾ ਵਾਰੀਅਰਜ਼ ਦੇ ਰੂਪ ਵਿਚ ਸਾਡੀ ਸੁਰੱਖਿਆ ਲਈ ਫਰੰਟ ਲਾਈਨ ’ਤੇ ਡੱਟ ਕੇ ਖੜ੍ਹੀ ਹੈ | ਅਜਿਹੇ ਹਾਲਾਤਾਂ ’ਚ ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਖਿਲਾਫ਼ ਗਿਣੀ ਮਿੱਥੀ ਸਾਜਿਸ਼ ਤਹਿਤ ਦਰਜ ਐੱਫ. ਆਈ. ਆਰ. ਨੇ ਨਾ ਕੇਵਲ ਖੁਦ ਸੈਣੀ ਦੇ ਜ਼ਮੀਰ, ਆਤਮਬਲ ਅਤੇ ਸਵੈਮਾਨ ਨੂੰ ਸੱਟ ਪਹੁੰਚਾਈ ਹੈ, ਉਥੇ ਪੰਜਾਬ ਪੁਲਸ ਦਾ ਮਨੋਬਲ ਵੀ ਡਿਗਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਦੇ ਹੱਕ ’ਚ ਉਤਰਦਿਆਂ ਕੀਤਾ |

ਉਨ੍ਹਾਂ ਕਿਹਾ ਕਿ ਸੈਣੀ ਇਕ ਜਾਂਬਾਜ਼ ਅਧਿਕਾਰੀ ਸਨ, ਜਿਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਖਿਲਾਫ਼ ਪੰਜਾਬ ਪੁਲਸ ਦੀ ਅਗਵਾਈ ਬਹੁਤ ਹੀ ਮਜ਼ਬੂਤੀ ਨਾਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਕੇ. ਪੀ. ਐੱਸ. ਗਿੱਲ, ਜੇ. ਐੱਫ਼. ਰਿਬੈਰੋ, ਡੀ. ਆਰ. ਭੱਟੀ ਸਮੇਤ ਹੋਰਾਂ ਨੇ ਅੱਤਵਾਦ ਦੇ ਕਾਲੇ ਦੌਰ ਵਿਚ ਖਾਲਿਸਤਾਨੀ ਅੱਤਵਾਦੀਆਂ ਨਾਲ ਡੱਟ ਕੇ ਲੋਹਾ ਲਿਆ ਅਤੇ ਪੰਜਾਬ ’ਚ ਅਮਨਸ਼ਾਂਤੀ ਪੈਦਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਇਆ |

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਖਿਲਾਫ਼ 29 ਸਾਲ ਪੁਰਾਣੇ ਮਾਮਲੇ ’ਚ ਦਰਜ ਹੋਈ ਐੱਫ਼. ਆਈ. ਆਰ. ਦੀ ਆੜ ਹੇਠਾਂ ਕੁੁਝ ਖਾਲਿਸਤਾਨੀ ਅੱਤਵਾਦੀ ਆਪਣਾ ਮਨੋਰਥ ਸਿੱਧ ਕਰ ਕੇ ਜਾਂਬਾਜ਼ ਪੁਲਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ, ਜਿਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਸੁਰੱਖਿਆ ਲਈ ਆਪਣੇ ਪਰਿਵਾਰ ਤੱਕ ਨੂੰ ਦਾਅ ’ਤੇ ਲਾ ਦਿੱਤਾ | ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੋਸਤਾਨ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਨ ਵਾਲੇ ਸੁੁਮੇਧ ਸੈਣੀ ਵਰਗੇ ਜਾਂਬਾਜ਼ ਪੁਲਸ ਅਧਿਕਾਰੀਆਂ ਦੇ ਨਾਲ ਡੱਟ ਕੇ ਖੜ੍ਹੀ ਹੈ ਅਤੇ ਹਮੇਸ਼ਾ ਸਮਰਥਨ ਕਰਦੀ ਰਹੇਗੀ |


author

Bharat Thapa

Content Editor

Related News