ਜੰਗਲਾਤ ਵਿਭਾਗ ਵਲੋਂ ਫਿਲੌਰ ’ਚ ਲੱਕੜ ਚੋਰ ਗਿਰੋਹ ਦਾ ਪਰਦਾਫਾਸ਼
Monday, May 20, 2024 - 03:29 PM (IST)
ਫਿਲੌਰ/ਜਲੰਧਰ (ਬਿਊਰੋ) : ਜੰਗਲਾਤ ਵਿਭਾਗ ਵਲੋਂ ਅਹਿਮ ਕਾਰਵਾਈ ਕਰਦਿਆਂ ਫਿਲੌਰ ਵਿਖੇ ਦਰਖ਼ਤਾਂ ਦੀ ਨਜ਼ਾਇਜ ਕਟਾਈ ਕਰਕੇ ਲੱਕੜ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕੀਤਾ ਗਿਆ ਹੈ। ਡਿਵੀਜ਼ਨਲ ਜੰਗਲਾਤ ਅਫ਼ਸਰ ਜਰਨੈਲ ਸਿੰਘ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਜੰਗਲਾਤ ਅਫ਼ਸਰਾਂ ਵਲੋਂ ਫਿਲੌਰ ਦੇ ਜੰਗਲਾਤ ਦੇ ਨਾਜ਼ੁਕ ਥਾਵਾਂ ’ਤੇ ਨਿਗਰਾਨੀ ਨੂੰ ਵਧਾਇਆ ਗਿਆ। ਵਧਾਈ ਗਈ ਚੌਕਸੀ ਦੇ ਫਲਸਰੂਪ ਗਸ਼ਤ ਟੀਮ ਵਲੋਂ ਸਫ਼ਲਤਾਪੂਰਵਕ ਲੱਕੜ ਚੋਰ ਗਿਰੋਹ ਨੂੰ ਫੜਿਆ ਗਿਆ। ਗਿਰੋਹ ਦਾ ਮੁੱਖ ਸਰਗਣਾ ਜਿਸ ਦੀ ਪਛਾਣ ਠਿਕੇਦਰ ਕੁਮਾਰ ਵਜੋਂ ਹੋਈ ਨੂੰ ਫੜ ਕੇ ਉਸ ਵਲੋਂ ਲਕੜਾਂ ਦੇ ਬਲਾਕ ਅਤੇ ਗੈਰ ਕਾਨੂੰਨੀ ਕਾਰਵਾਈ ਦੌਰਾਨ ਵਰਤੇ ਗਏ ਇਕ ਵਾਹਨ ਨੂੰ ਬਰਾਮਦ ਕੀਤਾ ਗਿਆ।
ਪੁਲਸ ਵਲੋਂ 7 ਹੋਰ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ ਜਿਸ ’ਚ ਸੋਮਾ, ਚਮਨ, ਹਰੀਸ਼, ਡਰਾਇਵਰ ਕੇ.ਪੀ., ਰੂਪਾ, ਮੋਹਿਤ ਅਤੇ ਕਾਲਾ ਸਾਰੇ ਵਾਸੀ ਫਗਵਾੜਾ ਵਜੋਂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਵੇਂ ਪੜਾਅ ’ਚ 49 ਸੀਟਾਂ ’ਤੇ ਹੋਵੇਗਾ ਸੱਤਾ ਸੰਘਰਸ਼, ਪਿਛਲੀਆਂ ਚੋਣਾਂ ’ਚ ਕਾਂਗਰਸ ਕੋਲ ਸੀ ਇਕ ਸੀਟ
ਫੜ੍ਹੇ ਗਏ ਦੋਸ਼ੀਆਂ ਖ਼ਿਲਾਫ਼ ਪੁਲਸ ਸਟੇਸ਼ਨ ਗੁਰਾਇਆਂ ਵਿਖੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਡਿਵੀਜ਼ਨਲ ਜੰਗਲਾਤ ਅਫ਼ਸਰ ਜਰਨੈਲ ਸਿੰਘ ਨੇ ਜੰਗਲਾਤ ਵਿਭਾਗ ਦੇ ਅਫ਼ਸਰਾਂ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਗਸ਼ਤ ਟੀਮ ਦੀ ਲਗਨ ਅਤੇ ਮਿਹਨਤ ਤੇ ਤੁਰੰਤ ਕਾਰਵਾਈ ਸਦਕਾ ਜੰਗਲਾਤ ਵਿਭਾਗ ਜੰਗਲਾਤ ਦੇ ਸਾਧਨਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਬਚਾਉਣ ’ਚ ਸਫ਼ਲ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜੰਗਲਾਤ ਵਿਭਾਗ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਉਤਰ ਪ੍ਰਦੇਸ਼ ’ਚ ਵੋਟਿੰਗ ’ਚ ਗੜਬੜੀ ਦੇ ਦੋਸ਼ ਵਾਲਾ ਵੀਡੀਓ ਦਾ ਅਸਲ ਸੱਚ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8