ਗੁੱਜਰਾਂ ਦੇ ਕੁੱਲ ਨੂੰ ਲੱਗੀ ਅੱਗ, ਲੱਖਾਂ ਦੇ ਗਹਿਣੇ ਤੇ ਸਾਮਾਨ ਸੜ ਕੇ ਸੁਅਾਹ

Monday, Jun 18, 2018 - 02:28 AM (IST)

ਗੁੱਜਰਾਂ ਦੇ ਕੁੱਲ ਨੂੰ ਲੱਗੀ ਅੱਗ, ਲੱਖਾਂ ਦੇ ਗਹਿਣੇ ਤੇ ਸਾਮਾਨ ਸੜ ਕੇ ਸੁਅਾਹ

ਹਾਜੀਪੁਰ, (ਜੋਸ਼ੀ)- ਪਿੰਡ ਬਰਿਓਵਾਲ ’ਚ ਅੱਜ ਇਕ ਗੁੱਜਰ ਦੇ ਕੁੱਲ ਨੂੰ ਅੱਗ ਲੱਗਣ ਨਾਲ ਲੱਖਾਂ ਦੇ ਗਹਿਣੇ ਤੇ ਨਕਦੀ ਸੜ ਕੇ ਸੁਅਾਹ ਹੋ ਗਈ। ਪੀਡ਼੍ਹਤ ਗੁੱਜਰ ਮੁਹੰਮਦ ਰਫ਼ੀ ਪੁੱਤਰ ਕਸਮਦੀਪਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ ਨਜ਼ਦੀਕ ਉਸ ਨੇ ਘਾਹ ਫੂਸ ਨੂੰ ਅੱਗ ਲਾਈ ਸੀ, ਜੋ ਲਗਭਗ ਬੁਝਾਈ ਜਾ ਚੁੱਕੀ ਸੀ ਪਰ ਇੰਨੇ ਨੂੰ ਮਧੂ ਮੱਖੀਆਂ ਦਾ ਝੁੰਡ ਉਸ ਦੇ ਡੇਰੇ ਅੰਦਰ ਆ ਗਿਆ। 
ਜਿਸ ਤੋਂ ਬਚਣ  ਲਈ ਉਹ ਦੂਜੇ ਕੂਲ ’ਚ ਜਾ ਲੁੱਕੇ ਪਰ ਬੁੱਝ ਰਹੀ ਅੱਗ ਤੋਂ ਸੁਲਗਦੀਅਾਂ ਚਿੰਗਾੜੀਆਂ ਉਨ੍ਹਾਂ ਦੇ ਕੁੱਲ ’ਤੇ ਆ ਡਿੱਗੀਅਾਂ, ਦੇਖਦੇ ਹੀ ਦੇਖਦੇ ਕੁੱਲ ਭਿਆਨਕ ਅੱਗ ਦੀ ਲਪੇਟ ’ਚ ਆ ਗਿਆ। 
ਉਸ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨਾਲ ਅੱਗ ਨੂੰ ਰੋਕਣ ਲਈ 
ਬਹੁਤ ਕੋਸ਼ਿਸ਼ ਕੀਤੀ ਪਰ ਕੁੱਲ ਅੰਦਰ ਰੱਖੀ ਦਾਣੇ ਪਾਉਣ ਵਾਲੀ ਟੈਂਕੀ ਨੂੰ ਵੀ ਅੱਗ ਲੱਗ ਗਈ। 
ਜਿਸ ’ਚ ਉਸ ਦੀ ਰੱਖੀ ਕਮਾਈ ਲਗਭਗ 80 ਹਜ਼ਾਰ ਰੁਪਏ ਨਕਦੀ ਤੇ 12 ਤੋਲੇ ਸੋਨੇ ਦੇ ਗਹਿਣੇ ਸੜ ਕੇ ਸਵਾਹ ਹੋ ਗਏ। ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
 


Related News