ਰੰਗਾਂ ਨਾਲ ਮਸਤੀ ਕਰਦੇ ਨਜ਼ਰ ਆਏ ਵਿਦਿਆਰਥੀ (ਵੀਡੀਓ)

Friday, Mar 02, 2018 - 04:27 PM (IST)

ਪਟਿਆਲਾ (ਰਾਣਾ)-ਪਿਆਰ ਦੇ ਰੰਗਾਂ ਨਾਲ ਭਰਿਆ ਦੋਸਤੀ, ਭਾਈਚਾਰਕ ਸਾਂਝ ਨਾਲ ਮਹਿਕਦਾ ਅਤੇ ਦੂਸਰਿਆਂ ਨੂੰ ਆਪਣਾ ਬਣਾ ਲੈਣ ਵਾਲਾ ਹੋਲੀ ਦਾ ਤਿਉਹਾਰ ਸ਼ੁਰੂ ਹੋ ਚੁਕਾ ਹੈ। ਰਸਮੀ ਤੌਰ 'ਤੇ ਇਸ ਨੂੰ 2 ਮਾਰਚ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਵੱਖ-ਵੱਖ ਤਰ੍ਹਾਂ ਦੇ ਰੰਗਾਂ ਅਤੇ ਪਿਚਕਾਰੀਆਂ ਨਾਲ ਸ਼ਹਿਰ ਦੀਆਂ ਦੁਕਾਨਾਂ ਸਜ ਚੁਕੀਆਂ ਹਨ। ਜਿੱਥੇ ਚਾਈਨੀਜ਼ ਸਾਮਾਨ ਦੀ ਵਿਕਰੀ ਨੇ ਜ਼ੋਰ ਫੜਿਆ ਹੋਇਆ ਹੈ, ਉਥੇ ਹੀ ਸਕੂਲਾਂ, ਕਾਲਜਾਂ ਵਿਚ ਵਿਦਿਆਰਥੀ ਹੋਲੀ ਦੇ ਰੰਗਾਂ ਦੀ ਮਸਤੀ ਵਿਚ ਰੰਗੇ ਨਜ਼ਰ ਆਏ।  
ਹੋਲੀ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿੱਥੇ ਇਕਮਿਕ ਹੋ ਕੇ ਰਹਿਣ ਦਾ ਸੁਨੇਹਾ ਦਿੰਦਾ ਹੈ, ਉਥੇ ਹੀ ਛੋਟੇ ਬੱਚਿਆਂ ਵਿਚ ਵੀ ਹੋਲੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮੁੱਚਾ ਸਿੱਖ ਜਗਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤਾ ਹੋਲਾ-ਮਹੱਲਾ ਆਨੰਦਪੁਰ ਸਾਹਿਬ ਵਿਖੇ ਮਨਾਉਂਦਾ ਹੈ। ਇਹ ਤਿਉਹਾਰ ਜਿੱਥੇ ਖਾਲਸੇ ਨਾਲ ਸਬੰਧਤ ਖੇਡਾਂ ਦੇ ਨਾਲ ਜੁੜਨ ਤੇ ਏਕਤਾ ਦਾ ਪ੍ਰਤੀਕ ਹੋਣ ਦਾ ਸੁਨੇਹਾ ਦਿੰਦਾ ਹੈ, ਉਥੇ ਹਿੰਦੂ ਭਾਈਚਾਰੇ ਵੱਲੋਂ ਇਸ ਦਿਨ ਹੋਲਿਕਾ ਦਹਿਣ ਕਰ ਕੇ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ। 

ਸਿੰਥੈਟਿਕ ਰੰਗ ਤੋਂ ਬਚਣ ਦੀ ਲੋੜ
ਹੋਲੀ ਦਾ ਤਿਉਹਾਰ ਪਿਆਰ ਤੇ ਮਿਠਾਸ ਵਧਾਉਣ ਲਈ ਹੁੰਦਾ ਹੈ। ਇਸ ਲਈ ਹੋਲੀ ਖੇਡਦੇ ਸਮੇਂ ਜਿੱਥੇ ਆਪਣੀ ਮਾਣ-ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ, ਉਥੇ ਹੀ ਬਾਜ਼ਾਰ ਵਿਚ ਚਾਈਨੀਜ਼, ਸਿੰਥੈਟਿਕ ਰੰਗ ਤੋਂ ਬਚਣ ਦੀ ਲੋੜ ਹੈ। ਹੋਲੀ ਖੇਡਦੇ ਸਮੇਂ ਥੋੜ੍ਹੀ ਜਿਹੀ ਗਲਤੀ ਸਿੰਥੈਟਿਕ ਲੱਗਣ ਨਾਲ ਚਿਹਰਾ ਖਰਾਬ ਕਰ ਸਕਦੀ ਹੈ, ਇਸ ਲਈ ਸਾਵਧਾਨੀਆਂ ਵਰਤਣ ਦੀ ਅਹਿਮ ਲੋੜ ਹੈ।


Related News