ਗਮ ''ਚ ਬਦਲਿਆ ਖੁਸ਼ੀ ਦਾ ਮਾਹੌਲ, ਪੁੱਤ ਦੇ ਵਿਆਹ ਤੋਂ ਬਾਅਦ ਪਿਓ ਦੀ ਉੱਠੀ ਅਰਥੀ
Tuesday, Mar 05, 2024 - 06:36 PM (IST)

ਸਾਦਿਕ (ਪਰਮਜੀਤ)- ਬੀਤੀ ਰਾਤ ਸਾਦਿਕ ਤੋਂ ਥੋੜੀ ਦੂਰ ਐੱਸ.ਬੀ.ਆਰ.ਐੱਸ ਕਾਲਜ ਘੁੱਦੂਵਾਲਾ ਕੋਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਮਾਨ ਪੁੱਤਰ ਸਵ. ਹਰਨੇਕ ਸਿੰਘ ਫੌਜੀ ਆਪਣੇ ਪੁੱਤਰ ਰਮਨਦੀਪ ਸਿੰਘ ਤੇ ਇੱਕ ਹੋਰ ਪਿੰਡ ਦੇ ਮੁੰਡੇ ਨਾਲ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ। ਜਦ ਉਹ ਪਿੰਡ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਨ ਤਾਂ ਅਚਾਨਕ ਅਵਾਰਾ ਗਾਂ ਸੜਕ 'ਤੇ ਆ ਗਈ। ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਸਕਾਰਪੀਓ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਸੇਮ ਨਾਲੇ ਵਿੱਚ ਜਾ ਡਿੱਗੀ। ਸੇਮ ਨਾਲੇ ਵਿੱਚ ਕਾਫੀ ਪਾਣੀ ਸੀ ਤੇ ਹਰਜੀਤ ਸਿੰਘ ਜ਼ੋ ਖੁਦ ਕਾਰ ਚਲਾ ਰਿਹਾ ਸੀ, ਉਸ ਵਾਲਾ ਪਾਸਾ ਪਾਣੀ ਵਿੱਚ ਡੁੱਬ ਗਿਆ ਤੇ ਆਪਣੇ ਆਪ ਬਾਹਰ ਨਹੀਂ ਨਿਕਲ ਸਕਿਆ।
ਇਹ ਵੀ ਪੜ੍ਹੋ : ਪੰਜਾਬ ਨੂੰ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਵਿੱਤ ਮੰਤਰੀ ਦਾ ਬਜਟ ’ਚ ਅਹਿਮ ਐਲਾਨ
ਬੜੀ ਮੁਸ਼ਕਲ ਨਾਲ ਹਰਜੀਤ ਦਾ ਪੁੱਤਰ ਰਮਨਦੀਪ ਸਿੰਘ ਪਹਿਲਾਂ ਆਪ ਬਾਹਰ ਨਿਕਲਿਆ। ਉਸ ਸਮੇਂ ਤੱਕ ਕਾਲਜ ਦੇ ਮੁਲਾਜ਼ਮਾਂ ਨੂੰ ਪਤਾ ਲੱਗਦੇ ਹੀ ਉਹ ਵੀ ਆ ਗਏ। ਸਾਰਿਆਂ ਨੇ ਬੜੀ ਮੁਸ਼ਕਲ ਨਾਲ ਕਾਰ ਦੇ ਸ਼ੀਸੇ ਤੋੜ ਕੇ ਹਰਜੀਤ ਨੂੰ ਬਾਹਰ ਕੱਢਿਆ। ਉਸ ਸਮੇਂ ਤੱਕ ਉਹ ਬੋਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਦਿਕ ਦੇ ਸੰਧੂ ਹਸਪਤਾਲ ਵਿੱਚ ਲਿਆਂਦਾ ਤਾਂ ਡਾ. ਸੰਤੋਖ ਸਿੰਘ ਸੰਧੂ ਨੇ ਉਨਾਂ ਦੀ ਹਾਲਤ ਨੁੰ ਦੇਖਦਿਆਂ ਫਰੀਦਕੋਟ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਪਰ ਹਸਪਤਾਲ ਨੂੰ ਜਾਂਦੇ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ
ਮ੍ਰਿਤਕ ਹਰਜੀਤ ਸਿੰਘ ਦੇ ਪੁੱਤਰ ਅਤੇ ਧੀ ਆਸਟ੍ਰੇਲੀਆ ਸੈੱਟ ਹਨ ਤੇ ਉਨ੍ਹਾਂ ਦਾ ਪੁੱਤਰ ਭਾਰਤ ਆਇਆ ਹੋਇਆ ਸੀ। ਬੀਤੀ 16 ਫਰਵਰੀ ਨੂੰ ਰਮਨਦੀਪ ਸਿੰਘ ਦਾ ਵਿਆਹ ਕਰਕੇ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਤੇ 9 ਮਾਰਚ ਨੂੰ ਪੁੱਤਰ ਨੇ ਵਾਪਸ ਆਸਟ੍ਰੇਲੀਆ ਚਲੇ ਜਾਣਾ ਸੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਾਦਿਕ ਪੁਲਸ ਨੇ ਲਾਸ਼ ਨੁੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8