ਕਿਸਾਨਾਂ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

Thursday, Feb 01, 2018 - 07:26 AM (IST)

ਕਿਸਾਨਾਂ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

ਦੋਰਾਂਗਲਾ, (ਨੰਦਾ)- ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਗੁਰਦਾਸਪੁਰ ਜ਼ਿਲਾ ਕਮੇਟੀ ਨੇ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦੇ ਲਏ ਗਏ ਫੈਸਲੇ ਖਿਲਾਫ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਸੀਨੀਅਰ ਕਿਸਾਨ ਆਗੂ ਬਖਸ਼ੀਸ਼ ਸਿੰਘ ਸੁਲਤਾਨੀ ਨੇ ਦੱਸਿਆ ਕਿ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬੀ ਕਿਸਾਨੀ ਨੂੰ ਬਚਾਉਣ ਲਈ ਕਦਮ ਚੁੱਕਣ ਦੀ ਬਜਾਏ ਬਿਜਲੀ ਦੇ ਬਿੱਲਾਂ ਦਾ ਹੋਰ ਬੋਝ ਪਾਉਣ ਦਾ ਫੈਸਲਾ ਕਿਸਾਨ ਵਿਰੋਧੀ ਕਦਮ ਹੈ, ਜਿਸ ਨੂੰ ਕਿਸਾਨ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।
ਜ਼ਿਲਾ ਪ੍ਰਧਾਨ ਰਣਬੀਰ ਸਿੰਘ ਡੁੱਗਰੀ ਨੇ ਦੱਸਿਆ ਕਿ ਕੈਪਟਨ ਨੇ ਪਹਿਲਾਂ ਵੀ 2003 'ਚ ਖੇਤੀ ਮੋਟਰਾਂ 'ਤੇ ਬਿੱਲ ਲਾਏ ਸਨ। ਉਸ ਵੇਲੇ ਕੈਪਟਨ ਨੇ ਇਹੀ ਵਾਅਦਾ ਕੀਤਾ ਸੀ ਕਿ ਜੋ ਕਿਸਾਨ ਬਿੱਲ ਤਾਰਨਗੇ, ਸਰਕਾਰ ਉਨ੍ਹਾਂ ਦੇ ਖਾਤਿਆਂ 'ਚ ਸਬਸਿਡੀ ਪਾਏਗੀ ਪਰ ਕਿਸੇ ਵੀ ਕਿਸਾਨ ਦੇ ਖਾਤੇ 'ਚ ਸਬਸਿਡੀ ਨਹੀਂ ਆਈ ਸੀ।ਕਿਸਾਨ ਆਗੂਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਖੇਤਾਂ ਵਿਚ ਦਾਖਲ ਹੋਣ ਦੀ ਖੇਚਲ ਨਾ ਕਰੇ, ਨਹੀਂ ਤਾਂ ਜਿਹੜਾ ਸੰਘਰਸ਼ ਸਰਕਾਰ ਖਿਲਾਫ ਹੋਣਾ ਹੈ, ਉਹ ਪਾਵਰਕਾਮ ਖਿਲਾਫ ਕੀਤਾ ਜਾਵੇਗਾ।
ਇਸ ਮੌਕੇ ਸੁੱਚਾ ਸਿੰਘ ਬਲੱਗਣ, ਅਨੋਖ ਸਿੰਘ ਸੁਲਤਾਨੀ, ਦਲਬੀਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ ਥੰਮਣ, ਨਿਰਮਲ ਸਿੰਘ, ਸੁਖਦੇਵ ਸਿੰਘ, ਬਾਬਾ ਕਰਨੈਲ ਸਿੰਘ, ਨਰਿੰਦਰ ਸਿੰਘ, ਅਸ਼ਵਨੀ ਆਦਿ ਹਾਜ਼ਰ ਸਨ।


Related News